ਆਸਟਰੇਲੀਆ ਖਿਲਾਫ ਆਖਰੀ ਦੋ ਵਨ ਡੇ ਮੈਚਾਂ ''ਚੋਂ ਟੀਮ ਦਾ ਇਹ ਧਾਕੜ ਖਿਡਾਰੀ ਬਾਹਰ

Saturday, Mar 09, 2019 - 10:31 AM (IST)

ਆਸਟਰੇਲੀਆ ਖਿਲਾਫ ਆਖਰੀ ਦੋ ਵਨ ਡੇ ਮੈਚਾਂ ''ਚੋਂ ਟੀਮ ਦਾ ਇਹ ਧਾਕੜ ਖਿਡਾਰੀ ਬਾਹਰ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਸਟਰੇਲੀਆ ਖਿਲਾਫ ਬਾਕੀ ਦੋ ਵਨ ਡੇ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਇੱਥੇ ਖੇਡਿਆ ਗਿਆ ਮੈਚ ਭਾਰਤੀ ਧਰਤੀ 'ਤੇ ਉਨ੍ਹਾਂ ਦਾ ਆਖਰੀ ਕੌਮਾਂਤਰੀ ਮੈਚ ਹੋ ਸਕਦਾ ਹੈ। ਭਾਰਤ ਦੇ ਸਹਾਇਕ ਕੋਚ ਸੰਜੇ ਬਾਂਗੜ ਨੇ ਤੀਜੇ ਵਨ ਡੇ ਮੈਚ 'ਚ ਭਾਰਤ ਦੀ 32 ਦੌੜਾਂ ਨਾਲ ਮਿਲੀ ਹਾਰ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ ਆਖਰੀ ਦੋ ਮੈਚਾਂ ਲਈ ਕੁਝ ਬਦਲਾਅ ਕਰਾਂਗੇ। ਮਾਹੀ ਆਖਰੀ ਦੋ ਮੈਚਾਂ 'ਚ ਨਹੀਂ ਖੇਡਣਗੇ। ਉਹ ਆਰਾਮ ਕਰਨਗੇ।
PunjabKesari
ਸੀਰੀਜ਼ ਦਾ ਚੌਥਾ ਮੈਚ 10 ਮਾਰਚ ਨੂੰ ਮੋਹਾਲੀ ਅਤੇ ਪੰਜਵਾਂ ਅਤੇ ਆਖਰੀ ਮੈਚ 13 ਮਾਰਚ ਨੂੰ ਨਵੀਂ ਦਿੱਲੀ 'ਚ ਖੇਡਿਆ ਜਾਵੇਗਾ। ਭਾਰਤ ਨੂੰ ਹੁਣ ਅਕਤੂਬਰ ਤੱਕ ਆਪਣੀ ਜ਼ਮੀਨ 'ਤੇ ਕੋਈ ਵੀ ਕੌਮਾਂਤਰੀ ਮੈਚ ਨਹੀਂ ਖੇਡਣਾ ਹੈ ਅਤੇ ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਰਾਂਚੀ ਦਾ ਮੈਚ ਧੋਨੀ ਦਾ ਭਾਰਤੀ ਧਰਤੀ 'ਤੇ ਆਖਰੀ ਮੈਚ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਇਹ ਸਟਾਰ ਕ੍ਰਿਕਟਰ ਸੰਨਿਆਸ ਲੈ ਸਕਦਾ ਹੈ।
PunjabKesari
ਝਾਰਖੰਡ ਰਾਜ ਕ੍ਰਿਕਟ ਸੰਘ ਦਾ ਹਾਲਾਂਕਿ ਮੰਨਣਾ ਹੈ ਕਿ ਉਨ੍ਹਾਂ ਨੂੰ ਅਗਲੇ ਘਰੇਲੂ ਸੈਸ਼ਨ 'ਚ ਸੀਮਿਤ ਓਵਰਾਂ ਦੇ ਇਕ ਮੈਚ ਦੀ ਮੇਜ਼ਬਾਨੀ ਮਿਲ ਜਾਵੇਗੀ ਜਿਸ 'ਚ ਧੋਨੀ ਸਹੀ ਵਿਦਾਈ ਲੈ ਸਕਦੇ ਹਨ। ਧੋਨੀ ਪਬਲੀਸਿਟੀ ਤੋਂ ਬਚਦੇ ਹਨ ਅਤੇ ਅਜਿਹੀ ਸੰਭਾਵਨਾ ਬਹੁਤ ਘੱਟ ਹੈ। ਧੋਨੀ ਨੇ ਹੈਦਰਾਬਾਦ 'ਚ ਪਹਿਲੇ ਮੈਚ 'ਚ ਅਜੇਤੂ 59 ਦੌੜਾਂ ਬਣਾ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਪਿਛਲੇ 2 ਮੈਚਾਂ 'ਚ ਉਹ ਸਿਫਰ ਤੇ 26 ਦੌੜਾਂ ਹੀ ਬਣਾ ਸਕੇ। ਧੋਨੀ ਦੀ ਗੈਰ ਹਾਜ਼ਰੀ 'ਚ ਆਖਰੀ ਦੋ ਮੈਚਾਂ 'ਚ ਰਿਸ਼ਭ ਪੰਤ ਵਿਕਟਕੀਪਰ ਦੀ ਭੂਮਿਕਾ ਨਿਭਾਉਣਗੇ।


author

Tarsem Singh

Content Editor

Related News