ਸਹੁਰਿਆਂ ਵੱਲੋਂ ਕੁੱਟਮਾਰ ਮਗਰੋਂ ਔਰਤ ਦੀ ਮੌਤ, 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

Wednesday, Nov 12, 2025 - 07:40 PM (IST)

ਸਹੁਰਿਆਂ ਵੱਲੋਂ ਕੁੱਟਮਾਰ ਮਗਰੋਂ ਔਰਤ ਦੀ ਮੌਤ, 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਸਥਾਨਕ ਪੁਲਸ ਵੱਲੋਂ ਔਰਤ ਨੂੰ ਸੱਟਾ ਮਾਰਨ 'ਤੇ ਹੋਈ ਮੌਤ ਦੇ ਸਬੰਧ ਚੋਂ 5 ਵਿਅਕਤੀਆ ਖਿਲਾਫ ਮੁਕਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਵੇਰਵੇ ਅਨੁਸਾਰ ਅਨੂਬਾਲਾ ਦੇ ਪਿਤਾ ਰਾਣਾ ਪੁੱਤਰ ਨਾਥੀ ਰਾਮ ਮਹੱਲਾ ਵਾਲਮੀਕ ਅਪਰਾ ਫਿਲੋਰ ਨੇ ਸਥਾਨਕ ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਲੜਕੀ ਅਨੂਬਾਲਾ ਦੇ ਪਤੀ ਕ੍ਰਿਸ਼ਨ ਲਾਲ, ਸੱਸ ਜਗੀਰ ਕੌਰ, ਜੇਠ ਕਾਲਾ, ਜਠਾਣੀ ਜੋਤ ਨੇ ਹਮਸਲਾਹ ਹੋ ਕੇ ਅਨੂਬਾਲਾ ਨੂੰ ਘੋਟਨੇ ਅਤੇ ਲੋਹੇ ਦੇ ਪਾਈਪ ਨਾਲ ਸੱਟਾਂ ਮਾਰੀਆਂ ਸਨ, ਇਸ ਦਾ ਕਾਰਨ ਪਿੰਡ ਦੇ ਹੀ ਇੱਕ ਲੜਕੇ ਅਮਰਜੀਤ ਬਾਈ ਵੱਲੋਂ ਗਲਤ ਫੋਟੋਆਂ ਵਾਇਰਲ ਕਰਨਾ ਦੱਸਿਆ ਜਾ ਰਿਹਾ ਹੈ। ਅਨੂਬਾਲਾ ਨੂੰ ਹਸਪਤਾਲ ਦਾਖਲ ਕਰਾਉਣ ਉਪਰੰਤ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਸਥਾਨਕ ਪੁਲਸ ਵੱਲੋਂ ਕ੍ਰਿਸ਼ਨ ਲਾਲ ਪੁੱਤਰ ਕਸ਼ਮੀਰਾ, ਜਗੀਰ ਕੌਰ ਪਤਨੀ ਕਸ਼ਮੀਰ, ਕਾਲਾ ਪੁੱਤਰ ਕਸ਼ਮੀਰਾ, ਜੋਤ ਪਤਨੀ ਕਾਲਾ ਅਤੇ ਪਿੰਡ ਦੇ ਲੜਕੇ ਅਮਰਜੀਤ ਬਾਈ ਸਾਰੇ ਵਾਸੀ ਜੰਮਸ਼ੇਰ ਦੇ ਖਿਲਾਫ ਪਰਚਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News