ਕ੍ਰਿਕਟ ਨਹੀਂ ਬੇਟੀ ਜੀਵਾ ਨਾਲ ਧੋਨੀ ਨੇ ਖੇਡਿਆ ਕੈਰਮ, ਵਾਇਰਲ ਹੋਈ ਤਸਵੀਰ
Friday, Mar 29, 2019 - 02:50 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਅਤੇ ਆਈ.ਪੀ.ਐੱਲ. 2019 ਦੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰਿਕਟ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਸਾਕਸ਼ੀ ਅਤੇ ਬੇਟੀ ਜੀਵਾ ਨੂੰ ਪੂਰਾ ਸਮਾਂ ਦਿੰਦੇ ਹਨ। ਚੇਨਈ ਦੇ ਪਿਛਲੇ ਮੈਚ 'ਚ ਜੀਵਾ ਪਾਪਾ ਧੋਨੀ ਨੂੰ ਚੀਅਰਜ਼ ਕਰਦੇ ਹੋਏ ਦਿਖਾਈ ਦਿੱਤੀ ਸੀ ਅਤੇ ਹੁਣ ਉਹ ਆਪਣੇ ਪਿਤਾ ਧੋਨੀ ਦੇ ਨਾਲ ਕੈਰਮ ਬੋਰਡ ਖੇਡਦੇ ਹੋਏ ਦਿਖਾਈ ਦਿੱਤੀ।
ਚੇਨਈ ਸੁਪਰਕਿੰਗਜ਼ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਧੋਨੀ ਅਤੇ ਜੀਵਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਹਾਂ ਨੂੰ ਕੈਰਮ ਬੋਰਡ ਖੇਡਦੇ ਹੋਏ ਦਿਖਾਇਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਧੋਨੀ ਦੀ ਉਨ੍ਹਾਂ ਦੀ ਬੇਟੀ ਨਾਲ ਦਿਲਚਸਪ ਤਸਵੀਰ ਸਾਹਮਣੇ ਆਈ ਹੋਵੇ। ਹਾਲ ਹੀ 'ਚ ਦੋਹਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਧੋਨੀ ਬੇਟੀ ਜੀਵਾ ਨੂੰ ਵੱਖ-ਵੱਖ ਭਾਸ਼ਾਵਾਂ 'ਚ ਗੱਲ ਕਰਨ ਦੇ ਟਿਪਸ ਦੇ ਰਹੇ ਸਨ, ਇਸ ਵੀਡੀਓ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਜ਼ਿਕਰਯੋਗ ਹੈ ਕਿ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ. 2019 'ਚ ਅਜੇ ਤਕ ਦੋ ਮੈਚ ਖੇਡੇ ਹਨ ਅਤੇ ਦੋਹਾਂ ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਜਿੱਥੇ ਪਹਿਲੇ ਮੈਚ 'ਚ ਸੀ.ਐੱਸ.ਕੇ. ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ ਸੀ ਉੱਥੇ ਹੀ ਦੂਜੇ ਮੈਚ 'ਚ ਕਿੰਗਜ਼ ਇਲੈਵਨ ਪੰਜਾਬ 'ਤੇ ਜਿੱਤ ਹਾਸਲ ਕੀਤੀ ਸੀ।