ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਬਣੇ

04/22/2018 3:22:25 AM

ਚੰਡੀਗੜ੍ਹ— ਸ਼ਨੀਵਾਰ ਨੂੰ ਇਥੇ ਸਰਬਸੰਮਤੀ ਨਾਲ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ 'ਚ ਹਰਜਿੰਦਰ ਸਿੰਘ ਨੂੰ ਪ੍ਰਧਾਨ, ਜਦਕਿ ਉਪ-ਪ੍ਰਧਾਨ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਨੂੰ ਚੁਣਿਆ ਗਿਆ। ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਪਦਮਸ਼੍ਰੀ ਮਿਲਖਾ ਸਿੰਘ ਹੋਣਗੇ, ਜਦਕਿ ਉਪ-ਮੁੱਖ ਸਰਪ੍ਰਸਤ ਵਜੋਂ ਕੁਲਦੀਪ ਸਿੰਘ ਚਾਂਦੀਪੁਰ ਦੀ ਚੋਣ ਹੋਈ ਹੈ।
ਹੋਰਨਾਂ ਅਹੁਦੇਦਾਰਾਂ 'ਚ ਉਪ-ਪ੍ਰਧਾਨ ਡਾ. ਬੀ. ਸੀ. ਜੋਸਨ, ਡਾ. ਨਿਸ਼ਾ ਭਾਰਗਵ, ਡਾ. ਅਗਨੀਸ਼ ਢਿੱਲੋਂ, ਡੀ. ਐੱਸ. ਬੇਦੀ, ਡਾ. ਵਿਭਾ ਰਾਏ, ਡਾ. ਮਨਮੀਤ ਗਿੱਲ, ਗੁਰਵਿੰਦਰ ਸਿੱਧੂ, ਤੇ ਜਸਪ੍ਰੀਤ ਸਿੰਘ ਹੋਣਗੇ। ਮੁੱਖ ਸਕੱਤਰ ਲਈ ਇਕਬਾਲ ਸਿੰਘ ਤੇ ਖਜ਼ਾਨਚੀ ਡਾ. ਰਾਕੇਸ਼  ਮਲਿਕ ਦੀ ਚੋਣ ਹੋਈ ਹੈ। ਜੁਆਇੰਟ ਸਕੱਤਰ ਡਾ. ਨੀਰੂ ਮਲਿਕ ਤੇ ਡਾ. ਜੀ. ਪੀ. ਪੌਲ ਦੀ ਚੋਣ ਹੋਈ ਹੈ। ਇਸ ਚੋਣ ਵਿਚ ਆਬਜ਼ਾਰਬਰ ਦਿੱਲੀ ਤੋਂ ਆਏ ਸਨ।


Related News