ਕੈਨੇਡਾ ਦੇ ਵਰਚੂ ਤੇ ਮੋਇਰ ਨੇ ਆਈਸ ਡਾਂਸ ''ਚ ਜਿੱਤਿਆ ਸੋਨ ਤਮਗਾ

02/20/2018 10:52:17 PM

ਗੈਂਗਨੂਏੇਂਗ— ਕੈਨੇਡਾ ਦੀ ਟੇਸਾ ਵਰਚੂ ਤੇ ਸਕਾਟ ਮੋਇਰ ਨੇ ਆਪਣੇ ਜਾਦੂਈ ਰਿਕਾਰਡ ਪ੍ਰਦਰਸ਼ਨ ਨਾਲ ਵਿੰਟਰ ਓਲੰਪਿਕ 'ਚ ਅੱਜ ਇਥੇ ਆਈਸ ਡਾਂਸ ਦਾ ਸੋਨ ਤਮਗਾ ਆਪਣੇ ਨਾਂ ਕੀਤਾ।  ਵੈਨਕੂਵਰ 2010 ਦੀ ਚੈਂਪੀਅਨ ਇਸ ਜੋੜੀ ਨੂੰ ਫਰਾਂਸ ਦੀ ਗੈਬ੍ਰੀਏਲਾ ਪਾਪਦਾਕਿਸ ਤੇ ਗੂਈਲਾਯੁਮ ਸਿਜਰੋਨ ਤੋਂ ਸਖਤ ਚੁਣੌਤੀ ਮਿਲੀ, ਜਿਸ ਨੇ ਫ੍ਰੀ ਡਾਂਸ ਵਿਚ ਖੁਦ ਦਾ ਰਿਕਾਰਡ ਤੋੜਿਆ ਪਰ ਵਰਚੂ ਤੇ ਮੋਇਰ ਨੇ ਸਕੇਟਿੰਗ ਵਿਚ ਪੂਰਾ ਦਮ ਲਾਇਆ ਤੇ 122.40 ਅੰਕ ਬਣਾ ਕੇ ਆਪਣੀ ਜਿੱਤ ਤੈਅ ਕੀਤੀ। ਇਨ੍ਹਾਂ ਦੋਵਾਂ ਦਾ ਕੁਲ ਸਕੋਰ 206.07 ਅੰਕ ਰਿਹਾ ਤੇ ਉਨ੍ਹਾਂ ਨੇ ਫ੍ਰਾਂਸੀਸੀ ਜੋੜੀ (205.28) ਨੂੰ ਬੇਹੱਦ ਕਰੀਬੀ ਫਰਕ ਨਾਲ ਹਰਾਇਆ।
ਇਨ੍ਹਾਂ ਦੋਵਾਂ ਨੇ ਸੋਮਵਾਰ ਮਾਮੂਲੀ ਬੜ੍ਹਤ ਬਣਾਈ ਹੋਈ ਸੀ, ਜਿਸ ਦਿਨ ਪਾਪਦਾਕਿਸ ਦੀ ਪੋਸ਼ਾਕ ਖਿਸਕਣਾ ਵੀ ਚਰਚਾ ਦਾ ਵਿਸ਼ਾ ਰਿਹਾ।

 


Related News