ਸੁਪਰ ਕੱਪ ਦੇ ਸੈਮੀਫਾਈਨਲ ''ਤੇ ਮੋਹਨ ਬਾਗਾਨ ਅਤੇ ਈਸਟ ਬੰਗਾਲ ਦੀਆਂ ਨਜ਼ਰਾਂ
Thursday, Jan 18, 2024 - 05:24 PM (IST)
ਭੁਵਨੇਸ਼ਵਰ, (ਭਾਸ਼ਾ)- ਜਦੋਂ ਸ਼ੁੱਕਰਵਾਰ ਨੂੰ ਸੁਪਰ ਕੱਪ ਫੁੱਟਬਾਲ ਮੈਚ ਵਿਚ ਮੋਹਨ ਬਾਗਾਨ ਸੁਪਰ ਜਾਇੰਟਸ ਅਤੇ ਈਸਟ ਬੰਗਾਲ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਤੇ ਹੋਵੇਗੀ। ਦੋਵਾਂ ਦੇ ਛੇ ਅੰਕ ਹਨ ਅਤੇ ਗੋਲ ਔਸਤ ਵੀ ਪਲੱਸ ਦੋ ਹੈ ਪਰ ਈਸਟ ਬੰਗਾਲ ਨੇ ਜ਼ਿਆਦਾ ਗੋਲ ਕੀਤੇ ਹਨ। ਈਸਟ ਬੰਗਾਲ ਦੇ ਕੋਚ ਕਾਰਲੇਸ ਕੁਆਦਰੇਟ ਨੇ ਮੈਚ ਤੋਂ ਪਹਿਲਾਂ ਕਿਹਾ, ''ਦੋਵੇਂ ਟੀਮਾਂ ਬਹੁਤ ਉਤਸ਼ਾਹਿਤ ਹਨ। ਅਸੀਂ ਜਾਣਦੇ ਹਾਂ ਕਿ ਫੁੱਟਬਾਲ ਵਿੱਚ, ਜੇਕਰ ਤੁਸੀਂ ਡਰਾਅ ਲਈ ਖੇਡਦੇ ਹੋ, ਤਾਂ ਤੁਸੀਂ ਹਾਰ ਜਾਂਦੇ ਹੋ। ਅਸੀਂ ਜਿੱਤਣ ਲਈ ਹੀ ਖੇਡਾਂਗੇ।'' ਦੋਵੇਂ ਟੀਮਾਂ ਨੂੰ ਭਾਰਤੀ ਖਿਡਾਰੀਆਂ ਦੀ ਕਮੀ ਮਹਿਸੂਸ ਹੋਵੇਗੀ ਜੋ ਏਐਫਸੀ ਏਸ਼ੀਅਨ ਕੱਪ ਵਿੱਚ ਰਾਸ਼ਟਰੀ ਟੀਮ ਦਾ ਹਿੱਸਾ ਹਨ। ਦੋਵਾਂ ਟੀਮਾਂ ਵਿਚਾਲੇ ਇਸ ਸੈਸ਼ਨ ਦਾ ਇਹ ਤੀਜਾ ਮੈਚ ਹੋਵੇਗਾ। ਈਸਟ ਬੰਗਾਲ ਨੇ ਡੁਰੰਡ ਕੱਪ ਵਿੱਚ ਮੋਹਨ ਬਾਗਾਨ ਨੂੰ 1-0 ਨਾਲ ਹਰਾਇਆ ਸੀ ਜਦਕਿ ਬਾਗਾਨ ਨੇ ਫਾਈਨਲ 'ਚ ਇਸ ਦਾ ਬਦਲਾ ਲੈ ਲਿਆ ਸੀ। ਇਸ ਵਾਰ ਜਿੱਤਣ ਵਾਲੀ ਟੀਮ ਸੈਮੀਫਾਈਨਲ 'ਚ ਪਹੁੰਚ ਜਾਵੇਗੀ ਅਤੇ ਦੂਜੀ ਟੀਮ ਬਾਹਰ ਹੋ ਜਾਵੇਗੀ।