ਮੁਹੰਮਦ ਸ਼ਮੀ ਨੂੰ ਲੱਗਾ ਵੱਡਾ ਝਟਕਾ, ਪਤਨੀ ਕਾਰਣ ਇਸ ਐਵਾਰਡ ਦੀ ਦੌੜ ’ਚੋ ਹੋਏ ਬਾਹਰ !

05/14/2020 12:47:26 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਇਕ ਬਹੁਤ ਵੱਡਾ ਝਟਕਾ ਲੱਗਾ ਹੈ। ਉਹ ਵੀ ਆਪਣੀ ਪਤ‍ਨੀ ਦੀ ਵਜ੍ਹਾ ਕਰਕੇ, ਜੋ ਇਸ ਸਮੇਂ ਉਨ੍ਹਾਂ ਦੇ ਨਾਲ ਨਹੀਂ ਹੈ। ਮੁਹੰਮਦ ਸ਼ਮੀ ਨੂੰ ਇਕ ਵੱਡਾ ਐਵਾਰਡ ਮਿਲਣ ਵਾਲਾ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਪਤ‍ਨੀ ਹਸੀਨ ਜਹਾਂ ਕਾਰਨ ਉਨ੍ਹਾਂ ਦਾ ਨਾਂ ਹਟਾ ਦਿੱਤਾ ਗਿਆ ਹੈ। ਮੁਹੰਮਦ ਸ਼ਮੀ ਨੇ ਪਿਛਲੇ ਦੋ ਸਾਲਾਂ ’ਚ ਟੀਮ ਇੰਡੀਆ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਹ ਵਨ-ਡੇ ਅਤੇ ਟੈਸਟ ਦੋਵਾਂ ਫਾਰਮੈਟ ’ਚ ਭਾਰਤ ਲਈ ਸਭ ਤੋਂ ਵੱਡੇ ਮੈਚ ਵਿਨਰ ਸਾਬਤ ਹੋਏ ਹਨ।PunjabKesari

ਮੁਹੰਮਦ ਸ਼ਮੀ ਨੇ ਜਸਪ੍ਰੀਤ ਬੁਮਰਾਹ ਦੀ ਗੈਰਮੌਜੂਦਗੀ ’ਚ ਵੀ ਟੀਮ ਇੰਡੀਆ ਨੂੰ ਉਨ੍ਹਾਂ ਦੀ ਕਮੀ ਪੂਰੀ ਨਹੀਂ ਹੋਣ ਦਿੱਤੀ। ਇਨਾਂ ਹੀ ਨਹੀਂ ਜਦੋਂ ਵੀ ਉਨ੍ਹਾਂ ਨੂੰ ਟੀ-20 ’ਚ ਮੌਕਾ ਮਿਲਦਾ ਹੈ ਤਾਂ ਉੱਥੇ ਵੀ ਉਹ ਆਪਣੀ ਇਕ ਵੱਖਰੀ ਪਛਾਣ ਛੱਡਣ ਤੋਂ ਪਿੱਛੇ ਨਹੀਂ ਹੱਟਦੇ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰਨ ਵਾਲਾ ਹੈ, ਅਜਿਹਾ ਲੱਗਦਾ ਹੈ। ਜਾਣਕਾਰੀ ਮੁਤਾਬਕ ਮੁਹੰਮਦ ਸ਼ਮੀ ਦਾ ਨਾਂ ਸ਼ਾਇਦ ਹੀ ਇਸ ਸਾਲ ਅਰਜੁਨ ਐਵਾਰਡ ਲਈ ਨਹੀਂ ਭੇਜਿਆ ਜਾਵੇਗਾ।

PunjabKesari

ਖੇਡ ਦੀ ਦੁਨੀਆ ’ਚ ਅਰਜੁਨ ਐਵਾਰਡ ਨੂੰ ਕਾਫ਼ੀ ਪ੍ਰਤੀਸ਼‍ਠਿਤ ਮੰਨਿਆ ਜਾਂਦਾ ਹੈ। ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਇਹ ਐਵਾਰਡ ਮਿਲੇ। ਇਸ ਵਾਰ ਵੀ ਇਸ ਐਵਾਰਡ ਲਈ ਨਾਂ ਭੇਜੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੀ. ਸੀ. ਸੀ. ਆਈ. ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਜਸਪ੍ਰੀਤ ਬੁਮਰਾਹ ਅਤੇ ਸ਼ਿਖਰ ਧਵਨ ਦਾ ਨਾਂ ਇਸ ਸਾਲ ਅਰਜੁਨ ਐਵਾਰਡ ਲਈ ਭੇਜਿਆ ਜਾ ਸਕਦਾ ਹੈ ਪਰ ਇਸ ’ਚ ਮੁਹੰਮਦ ਸ਼ਮੀ ਦਾ ਨਾਂ ਸ਼ਾਮਲ ਨਹੀਂ ਹੋਵੇਗਾ।

PunjabKesari

ਮੁਹੰਮਦ ਸ਼ਮੀ ਦਾ ਨਾਂ ਨਾ ਭੇਜੇ ਜਾਣ ਦੀ ਵਜ੍ਹਾ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੂੰ ਦੱਸਿਆ ਜਾ ਰਿਹਾ ਹੈ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਪਤੀ ਸ਼ਮੀ ’ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਾਇਆ ਸੀ। ਇਹੀ ਉਹ ਕਾਰਨ ਹੈ, ਜਿਸ ਨਾਲ ਮੁਹੰਮਦ ਸ਼ਮੀ ਅਰਜੁਨ ਐਵਾਰਡ ਦੌੜ ’ਚ ਬਣੇ ਰਹਿਣ ਦੇ ਲਾਈਕ ਨਹੀਂ ਹੈ। PunjabKesari

ਸਾਲ 2018 ’ਚ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਿੱਥੇ ਨੇ ਉਨ੍ਹਾਂ ’ਤੇ ਮੈਚ ਫਿਕਸਿੰਗ, ਦੂਜੀ ਕੁੜੀਆਂ ਨਾਲ ਗ਼ੈਰ ਕਾਨੂੰਨੀ ਸਬੰਧ ਅਤੇ ਇੱਥੇ ਤੱਕ ਕਿ ਬਲਾਤਕਾਰ ਤਕ ਦੇ ਗੰਭੀਰ ਇਲਜ਼ਾਮ ਲੱਗਾ ਦਿੱਤੇ ਸਨ।  ਜਾਂਚ ਕੀਤੀ ਗਈ ਤਾਂ ਇਹ ਇਲਜ਼ਾਮ ਸਾਬਤ ਨਹੀਂ ਹੋ ਪਾਏ। ਮੁਹੰਮਦ ਸ਼ਮੀ ਅਜੇ ਟੀਮ ਇੰਡੀਆ ਲਈ ਖੇਡ ਤਾਂ ਰਹੇ ਹਨ ਪਰ ਇਸ ਵੱਡੇ ਐਵਾਰਡ ਦੀ ਦੋੜ ਤੋਂ ਉਹ ਜਰੂਰ ਬਾਹਰ ਹੋ ਗਏ ਹਨ।


Davinder Singh

Content Editor

Related News