ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ICC ਟੈਸਟ ਰੈਂਕਿੰਗ ਦੇ ਟਾਪ 10 'ਚ ਬਣਾਈ ਜਗ੍ਹਾ

12/04/2019 6:09:05 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਇਨਾਮ ਮੁਹੰਮਦ ਸ਼ਮੀ ਨੂੰ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਮਿਲਿਆ ਹੈ। ਉਹ ਟਾਪ 10 ਗੇਂਦਬਾਜ਼ਾਂ 'ਚ ਤੀਜੇ ਅਜਿਹੇ ਭਾਰਤੀ ਗੇਂਦਬਾਜ ਬਣ ਗਏ ਹਨ, ਜੋ ਇਸ ਸੂਚੀ 'ਚ ਸ਼ਾਮਲ ਹਨ। ਰਵਿਚੰਦਰਨ ਅਸ਼ਵਿਨ ਇਸ ਲਿਸਟ 'ਚ 9ਵੇਂ ਸਥਾਨ 'ਤੇ ਹਨ। ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ 5ਵੇਂ ਸਥਾਨ 'ਤੇ ਹੈ ਅਤੇ ਉਹ ਭਾਰਤੀ ਗੇਂਦਬਾਜ਼ਾਂ 'ਚ ਸਭ ਤੋਂ ਅੱਗੇ ਹਨ। ਮੁਹੰਮਦ ਸ਼ਮੀ 3 ਟੈਸਟ 'ਚ 13 ਵਿਕਟਾਂ ਲੈ ਕੇ ਇਸ ਸੂਚੀ 'ਚ ਸ਼ਾਮਲ ਹੋ ਗਏ ਹਨ।

PunjabKesari  ਆਸਟਰੇਲੀਆ ਦੇ ਪੈਟ ਕਮਿੰਸ ਇਸ ਸੂਚੀ 'ਚ ਟਾਪ 'ਤੇ ਬਣੇ ਹੋਇਆ ਹੈ, ਜਦ ਕਿ ਵੈਸਟਇੰਡੀਜ਼ ਦੇ ਗੇਂਦਬਾਜ਼ ਜੇਸਨ ਹੋਲਡਰ 830 ਅੰਕਾਂ ਦੇ ਨਾਲ ਆਲ ਰਾਊਂਡਰ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ।  ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਨਵੀਂ ਵਰਲਡ ਰੈਂਕਿੰਗ 'ਚ ਫਾਇਦਾ ਮਿਲਿਆ ਹੈ। ਐਡੀਲੇਡ ਟੈਸਟ 'ਚ 7 ਵਿਕਟਾਂ ਲੈਣ ਤੋਂ ਬਾਅਦ 14ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪਾਕਿ ਦੇ ਸ਼ਾਹਿਨ ਅਫਰੀਦੀ 13 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ 49 ਨੰਬਰ 'ਤੇ ਪਹੁੰਚ ਗਿਆ।


Related News