ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ, ਸਿਰਾਜ ਨੇ ਘਰ ਦੇ ਬਾਹਰ ਲਿਆ ਖੜ੍ਹੀ ਕੀਤੀ BMW ਕਾਰ
Saturday, Jan 23, 2021 - 11:10 AM (IST)
ਸਪੋਰਟਸ ਡੈਸਕ : ਆਸਟਰੇਲੀਆ ਦੌਰੇ ’ਤੇ ਭਾਰਤ ਦੀ ਇਤਿਹਾਸਕ ਜਿੱਤ ਦੇ ਸੂਤਰਧਾਰਾਂ ਵਿਚੋਂ ਇਕ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬਾਰਡਰ-ਗਾਵਸਕਰ ਟਰਾਫੀ ਜਿੱਤਣ ਦੀ ਖ਼ੁਸ਼ੀ ਵਿਚ ਬੀ.ਐਮ.ਡਬਲਯੂ. ਕਾਰ ਖ਼ਰੀਦੀ ਹੈ। ਸਿਰਾਜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਆਪਣੀ ਨਵੀਂ ਕਾਰ ਦੀ ਵੀਡੀਓ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ
ਦੱਸ ਦੇਈਏ ਕਿ ਆਸਟਰੇਲੀਆ ਦੌਰੇ ਤੋਂ ਵਾਪਸ ਪਰਤਦੇ ਹੀ ਸਿਰਾਜ ਘਰ ਜਾਣ ਤੋਂ ਪਹਿਲਾਂ ਮਰਹੂਮ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਗਏ ਅਤੇ ਨਮਾਜ਼ ਵੀ ਪੜ੍ਹੀ। ਸਿਰਾਜ ਉਸ ਸਮੇਂ ਆਸਟਰੇਲੀਆ ਵਿਚ ਸੀ, ਜਦੋਂ ਉਨ੍ਹਾਂ ਦੇ ਪਿਤਾ ਨੇ ਆਖ਼ਰੀ ਸਾਹ ਲਿਆ। ਆਟੋ ਰਿਕਸ਼ਾ ਚਲਾਉਣ ਵਾਲੇ ਸਿਰਾਜ ਦੇ ਪਿਤਾ ਦਾ 53 ਸਾਲ ਦੀ ਉਮਰ ਵਿਚ 20 ਨਵੰਬਰ ਨੂੰ ਫੇਫੜਿਆਂ ਦੀ ਬੀਮਾਰ ਕਾਰਣ ਦਿਹਾਂਤ ਹੋ ਗਿਆ ਸੀ। ਇਸ ਤੋਂ ਇਕ ਹਫ਼ਤਾ ਪਹਿਲਾਂ ਹੀ ਸਿਰਾਜ ਭਾਰਤੀ ਟੀਮ ਨਾਲ ਆਸਟਰੇਲੀਆ ਪਹੁੰਚੇ ਸੀ। ਉਨ੍ਹਾਂ ਨੂੰ ਘਰ ਪਰਤਣ ਦਾ ਬਦਲ ਦਿੱਤਾ ਗਿਆ ਸੀ ਪਰ ਉਹ ਟੀਮ ਨਾਲ ਉਥੇ ਹੀ ਰੁੱਕ ਗਏ ਅਤੇ ਪਿਤਾ ਦਾ ਸੁਫ਼ਨਾ ਪੂਰਾ ਕੀਤਾ।
ਇਹ ਵੀ ਪੜ੍ਹੋ: ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਤਾਇਨਾਤ ਨੈਸ਼ਨਲ ਗਾਰਡ ਦੇ 100 ਤੋਂ ਵੱਧ ਜਵਾਨ ਕੋਰੋਨਾ ਪਾਜ਼ੇਟਿਵ
ਸਿਰਾਜ ਨੇ ਮੈਲਬੌਰਨ ਵਿਚ ਦੂਜੇ ਟੈਸਟ ਵਿਚ ਡੈਬਿਊ ਕੀਤਾ ਅਤੇ ਬਾਰਡਰ-ਗਾਵਸਕਰ ਟਰਾਫ਼ੀ ਵਿਚ ਭਾਰਤ ਲਈ ਸਭ ਤੋਂ ਵੱਧ 13 ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।