ਸਿਰਾਜ ਨੇ ਕੀਤਾ ਖੁਲਾਸਾ, ਜਾਣੋ ਕਿਉਂ ਕਰਦੇ ਹਨ ਵਿਕਟ ਲੈਣ ਦੇ ਬਾਅਦ ਚੁੱਪ ਰਹਿਣ ਦਾ ਇਸ਼ਾਰਾ

Sunday, Aug 15, 2021 - 01:46 PM (IST)

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸ਼ਾਨਦਾਰ ਫ਼ਾਰਮ ’ਚ ਹੈ ਤੇ ਵਿਕਟ ਲੈਣ ਦੇ ਬਾਅਦ ਬੁੱਲ੍ਹਾਂ ’ਤੇ ਉਂਗਲ ਲਾ ਕੇ ਜਸ਼ਨ ਮਨਾਉਣ ਦੇ ਉਨ੍ਹਾਂ ਦੇ ਅੰਦਾਜ਼ ਦੇ ਪਿੱਛੇ ਆਲੋਚਕਾਂ ਨੂੰ ਮੂੰਹ ਬੰਦ ਰੱਖਣ ਦਾ ਸੰਦੇਸ਼ ਛੁੱਪਿਆ ਹੈ। ਸਿਰਾਜ ਨੇ ਲਾਰਡਸ ’ਤੇ ਆਪਣੇ ਪਹਿਲੇ ਟੈਸਟ ’ਚ ਚਾਰ ਵਿਕਟਾਂ ਲਈਆਂ। 
ਇਹ ਵੀ ਪੜ੍ਹੋ : Independence Day : ਕ੍ਰਿਕਟਰਾਂ ਤੇ ਓਲੰਪਿਕ ਖਿਡਾਰੀਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਹਰ ਵਿਕਟ ਲੈਣ ਦੇ ਬਾਅਦ ਮੂੰਹ ’ਤੇ ਉਂਗਲ ਕਿਉਂ ਰੱਖਦੇ ਹਨ ਤਾਂ ਉਨ੍ਹਾਂ ਕਿਹਾ, ‘‘ਇਹ ਆਲੋਚਕਾਂ ਲਈ ਹੈ ਜੋ ਮੇਰੇ ਬਾਰੇ ਬਹੁਤ ਕੁਝ ਬੋਲਦੇ ਹਨ। ਜਿਵੇਂ ਕਿ ਮੈਂ ਇਹ ਨਹੀਂ ਕਰ ਸਕਦਾ ਜਾਂ ਉਹ ਨਹੀਂ ਕਰ ਸਕਦਾ ਤੇ ਹੁਣ ਮੇਰੀ ਗੇਂਦ ਉਨ੍ਹਾਂ ਨੂੰ ਜਵਾਬ ਦੇਵੇਗੀ। ਇਹ ਜਸ਼ਨ ਦਾ ਮੇਰਾ ਨਵਾਂ ਅੰਦਾਜ਼ ਹੈ।’’ 
ਇਹ ਵੀ ਪੜ੍ਹੋ : ਆਜ਼ਾਦੀ ਦਿਵਸ ’ਤੇ ਬੋਲੇ PM ਮੋਦੀ- ਖਿਡਾਰੀਆਂ ਨੇ ਦਿਲ ਹੀ ਨਹੀਂ ਜਿੱਤਿਆ ਸਗੋਂ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਵੀ ਕੀਤਾ

ਦੂਜੇ ਟੈਸਟ ਦੇ ਤੀਜੇ ਦਿਨ ਦਰਸ਼ਕਾਂ ਦੀ ਗੈਲਰੀ ਤੋਂ ਬੱਲੇਬਾਜ਼ ਕੇ. ਐੱਲ. ਰਾਹੁਲ ’ਤੇ ਬੋਤਲ ਦੇ ਢੱਕਣ ਸੁੱਟੇ ਗਏ ਪਰ ਸਿਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਨਹੀਂ ਦੇਖਿਆ ਕਿ ਕੀ ਹੋਇਆ ਪਰ ਦਰਸ਼ਕਾਂ ਨੇ ਕੋਈ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ।’’ ਸਿਰਾਜ ਨੇ ਕਿਹਾ ਕਿ ਉਹ ਲਗਾਤਾਰ ਚੰਗੀ ਗੇਂਦਬਾਜ਼ੀ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਰਣਜੀ ਟਰਾਫ਼ੀ ਖੇਡਿਆ ਤਾਂ ਵੀ ਮੇਰਾ ਇਹੋ ਟੀਚਾ ਸੀ। ਮੈਂ ਜ਼ਿਆਦਾ ਤਜਰਬੇ ਦੀ ਰਣਨੀਤੀ ਨਹੀਂ ਅਪਣਾਉਂਦਾ ਕਿਉਂਕਿ ਇਸ ਨਾਲ ਮੇਰੀ ਗੇਂਦਬਾਜ਼ੀ ਤੇ ਟੀਮ ਦੇ ਪ੍ਰਦਰਸ਼ਨ ’ਤੇ ਅਸਰ ਪੈ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News