ਲੀਵਰਪੂਲ ਨੇ ਵਿਸ਼ਵ ਕੱਪ ਕੁਆਲੀਫ਼ਾਇਰ ਦੇ ਲਈ ਸਾਲਾਹ ਨੂੰ ਰਿਲੀਜ਼ ਕਰਨ ਤੋਂ ਕੀਤਾ ਇਨਕਾਰ

08/24/2021 12:22:32 PM

ਕਾਹਿਰਾ— ਲੀਵਰਪੂਲ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਕਾਰਨ ਮੁਹੰਮਦ ਸਾਲਾਹ ਨੂੰ ਮਿਸਰ ਵੱਲੋਂ ਆਗਾਮੀ ਵਿਸ਼ਵ ਕੱਪ ਕੁਆਲੀਫ਼ਾਇੰਗ ਮੈਚਾਂ ਲਈ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੇਸ ਦੇ ਫੁੱਟਬਾਲ ਸੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਸਰ ਯਾਤਰਾ ਕਰਨ ਵਾਲੇ ਬਿ੍ਰਟੇਨ ਦੀ ਲਾਲ ਸੂਚੀ ’ਚ ਹੈ ਜਿਸ ਕਾਰਨ ਸਾਲਾਹ ਨੂੰ ਕਾਹਿਰਾ ਤੋਂ ਪਰਤਨ ’ਤੇ ਇਕਾਂਤਵਾਸ ਤੋਂ ਗੁਜ਼ਰਨਾ ਹੋਵੇਗਾ ਤੇ ਦੋ ਪ੍ਰੀਮੀਅਰ ਲੀਗ ਮੈਚਾਂ ’ਚ ਨਹੀਂ ਖੇਡ ਸਕਣਗੇ। ਮਿਸਰ ਨੂੰ ਦੋ ਸਤੰਬਰ ਨੂੰ ਕਾਹਿਰਾ ’ਚ ਅੰਗੋਲਾ ਨਾਲ ਭਿੜਨਾ ਹੈ ਜਦਕਿ ਟੀਮ ਤਿੰਨ ਦਿਨ ਬਾਅਦ ਫ੍ਰਾਂਸਵਿਲੇ ’ਚ ਗੇਬੋਨ ਨਾਲ ਭਿੜੇਗੀ।
 


Tarsem Singh

Content Editor

Related News