ਮਣੀਪੁਰ ਦੇ ਉਜੜੇ ਲੋਕ ਨਹੀਂ ਪਾ ਸਕਣਗੇ ਵੋਟ, ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

Monday, Apr 15, 2024 - 06:31 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਮਣੀਪੁਰ ’ਚ ਨਸਲੀ ਸੰਘਰਸ਼ ਕਾਰਨ ਅੰਦਰੂਨੀ ਤੌਰ ’ਤੇ ਉਜੜੇ 18,000 ਲੋਕਾਂ ਵੱਲੋਂ ਲੋਕ ਸਭਾ ਦੀਆਂ ਚੋਣਾਂ ’ਚ ਪੋਲਿੰਗ ਦੀ ਸਹੂਲਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਸੋਮਵਾਰ ਇਨਕਾਰ ਕਰ ਦਿੱਤਾ।

ਮਣੀਪੁਰ ਦੀਆਂ ਦੋ ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਤੇ 26 ਅਪ੍ਰੈਲ ਨੂੰ ਦੋ ਪੜਾਵਾਂ ’ਚ ਵੋਟਾਂ ਪੈਣੀਆ ਹਨ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਦਾ ਦਖਲ ਇਸ ਪੜਾਅ ’ਤੇ ਮਣੀਪੁਰ ’ਚ ਲੋਕ ਸਭਾ ਦੀਆਂ ਚੋਣਾਂ ਕਰਵਾਉਣ ’ਚ ਰੁਕਾਵਟਾਂ ਪੈਦਾ ਕਰੇਗਾ। ਬੈਂਚ ਨੇ ਕਿਹਾ ਕਿ ਤੁਸੀਂ ਬਹੁਤ ਦੇਰ ਨਾਲ ਆਏ ਹੋ। ਇਸ ਪੱਧਰ ’ਤੇ ਹੁਣ ਕੀ ਹੋ ਸਕਦਾ ਹੈ? ਅਸੀਂ ਇਸ ਪੜਾਅ ’ਤੇ ਦਖਲ ਨਹੀਂ ਦੇ ਸਕਦੇ।


Rakesh

Content Editor

Related News