ਮਹਿਲਾ ਵਿਸ਼ਵ ਕੱਪ : ਗੋਲਡਨ ਡੱਕ ਦਾ ਸ਼ਿਕਾਰ ਹੋਈ ਮਿਤਾਲੀ ਰਾਜ, ਬਣਾਇਆ ਸ਼ਰਮਨਾਕ ਰਿਕਾਰਡ
Tuesday, Mar 22, 2022 - 05:22 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਮਿਤਾਲੀ ਰਾਜ ਮੌਜੂਦਾ ਮਹਿਲਾ ਵਿਸ਼ਵ ਕੱਪ 2022 'ਚ ਸੰਘਰਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਬੰਗਲਾਦੇਸ਼ ਦੇ ਖ਼ਿਲਾਫ਼ ਉਹ ਗੋਲਡਨ ਡੱਕ ਦਾ ਸ਼ਿਕਾਰ ਹੋਈ ਤੇ ਉਨ੍ਹਾਂ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ ਹੈ। ਹੈਮਿਲਟਨ 'ਚ ਸੇਡਾਨ ਪਾਰਕ 'ਚ ਖੇਡੇ ਗਏ ਮੈਚ ਦੇ ਦੌਰਾਨ ਵਿਸ਼ਵ ਕੱਪ 'ਚ ਦੂਜੀ ਵਾਰ ਉਹ ਗੋਲਡਨ ਡੱਕ ਦਾ ਸ਼ਿਕਾਰ ਹੋਈ।
ਇਹ ਵੀ ਪੜ੍ਹੋ : ਦਵਿੰਦਰ ਝਾਝਰੀਆ ਪਦਮ ਭੂਸ਼ਣ ਪ੍ਰਾਪਤ ਕਰਨ ਵਾਲੇ ਪਹਿਲੇ ਪੈਰਾ ਐਥਲੀਟ ਬਣੇ, ਦਿੱਤਾ ਇਹ ਬਿਆਨ
ਮੁੱਖ ਮੁਕਾਬਲੇਬਾਜ਼ ਪਾਕਿਸਤਾਨ ਦੇ ਖ਼ਿਲਾਫ਼ 31 ਦੌੜਾਂ ਦੀ ਪਾਰੀ ਖੇਡਣ ਵਾਲੀ ਮਿਤਾਲੀ ਨਿਊਜ਼ੀਲੈਂਡ (5) ਤੇ ਵੈਸਟਇੰਡੀਜ਼ (1) ਦੇ ਖ਼ਿਲਾਫ਼ ਵੀ ਸੰਘਰਸ਼ ਕਰਦੀ ਹੋਈ ਨਜ਼ਰ ਆਈ ਜਿਸ ਕਾਰਨ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਆਸਟਰੇਲੀਆ ਦੇ ਖ਼ਿਲਾਫ਼ ਉਨ੍ਹਾਂ ਨੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮੰਗਲਵਾਰ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਇਕ ਵਾਰ ਫਿਰ ਉਹ ਅਸਫਲ ਹੋਈ ਤੇ ਪਹਿਲੀ ਹੀ ਗੇਂਦ 'ਤੇ ਪਵੇਲੀਅਨ ਪਰਤ ਆਈ।
ਇਹ ਵੀ ਪੜ੍ਹੋ : ਪੁਤਿਨ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਚੈਂਪੀਅਨ ਕਰਜਾਕਿਨ 'ਤੇ ਲੱਗੀ ਪਾਬੰਦੀ
ਰਿਤੂ ਮੌਨੀ ਨੇ 16ਵੇਂ ਓਵਰ 'ਚ ਸ਼ੇਫਾਲੀ ਵਰਮਾ ਨੂੰ 42 ਦੌੜਾਂ 'ਤੇ ਆਊਟ ਕੀਤਾ। ਇਸ ਤੋਂ ਬਾਅਦ ਮਿਤਾਲੀ ਬੱਲੇਬਾਜ਼ੀ ਕਰਨ ਉਤਰੀ। ਗੇਂਦ ਮਿਤਾਲੀ ਦੇ ਬੱਲੇ ਨਾਲ ਲੱਗ ਕੇ ਕਵਰ 'ਤੇ ਖੜ੍ਹੀ ਫਾਹਿਮਾ ਦੇ ਹੱਥਾਂ 'ਚ ਚਲੀ ਗਈ ਤੇ ਉਹ ਗੋਲਡਨ ਡੱਕ ਦਾ ਸ਼ਿਕਾਰ ਹੋ ਗਈ। ਮਿਤਾਲੀ 2017 ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਗੋਲਡਨ ਡੱਕ ਦਾ ਸ਼ਿਕਾਰ ਹੋਈ ਸੀ। ਮਿਤਾਲੀ ਟੂਰਨਾਮੈਂਟ ਦੇ ਇਤਿਹਾਸ 'ਚ 2 ਵਾਰ ਗੋਲਡਨ ਡੱਕ ਦਾ ਸ਼ਿਕਾਰ ਹੋਣ ਵਾਲੀ ਪਹਿਲੀ ਕਪਤਾਨ ਬਣ ਗਈ ਹੈ। ਇਸ ਦੇ ਨਾਲ ਹੀ ਉਹ ਪਹਿਲੀ ਤੇ ਇਕਮਾਤਰ ਭਾਰਤੀ ਕਪਤਾਨ ਵੀ ਹੈ ਜੋ ਮਹਿਲਾ ਵਿਸ਼ਵ ਕੱਪ 'ਚ ਗੋਲਡਨ ਡੱਕ ਦਾ ਸ਼ਿਕਾਰ ਹੋਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।