ਮਿਚੇਲ ਸਟਾਰਕ ਦੀ ਪਤਨੀ ਨੇ ਭਾਰਤ ਖਿਲਾਫ ਲਗਾਇਆ ਸੈਂਕੜਾ, ਬਣਾਏ ਕਈ ਰਿਕਾਰਡ

Sunday, Mar 18, 2018 - 10:16 PM (IST)

ਮਿਚੇਲ ਸਟਾਰਕ ਦੀ ਪਤਨੀ ਨੇ ਭਾਰਤ ਖਿਲਾਫ ਲਗਾਇਆ ਸੈਂਕੜਾ, ਬਣਾਏ ਕਈ ਰਿਕਾਰਡ

ਨਵੀਂ ਦਿੱਲੀ—ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਦੀ ਪਤਨੀ ਏਲੀਸਾ ਹੇਲੀ ਨੇ ਭਾਰਤ ਖਿਲਾਫ ਆਖਰੀ ਵਨਡੇ ਮੈਚ 'ਚ ਸੈਂਕੜੇ ਵਾਲੀ ਪਾਰੀ ਖੇਡ ਕੇ ਕਈ ਰਿਕਾਰਡ ਬਣਾ ਦਿੱਤਾ। ਆਸਟਰੇਲੀਆ ਮਹਿਲਾ ਟੀਮ ਦੀ ਵਿਕਟਕੀਪਰ ਹੇਲੀ ਨੇ 17 ਚੌਕਿਆਂ ਅਤੇ 2 ਛੱਕਿਆਂ ਦੀ ਬਦੌਲਤ 115 ਗੇਂਦਾਂ 'ਚ 133 ਦੌੜਾਂ ਦੀ ਪਾਰੀ ਖੇਡੀ। ਹੇਲੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਮਿਚੇਲ ਸਟਾਰਕ ਤੋਂ ਰੁਕਿਆ ਨਹੀਂ ਗਿਆ ਅਤੇ ਉਨ੍ਹਾਂ ਨੇ ਤੁਰੰਤ ਸੋਸ਼ਲ ਮੀਡੀਆ 'ਤੇ ਪਤਨੀ ਨੂੰ ਵਧਾਈ ਦਿੰਦੇ ਹੋਏ ਤਸਵੀਰ ਸ਼ੇਅਰ ਕਰ ਦਿੱਤੀ। ਉਨ੍ਹਾਂ ਨੇ ਇਸ ਤਸਵੀਰ 'ਚ ਖੁਦ ਨੂੰ ਪ੍ਰਾਓਡ ਹਬੀ ਦੱਸਿਆ, ਉੱਥੇ ਹੀ ਏਲੀਸਾ ਹੇਲੀ ਨੂੰ ਇਕ ਲਿਜੇਂਡ ਦੱਸਿਆ। 

 

A post shared by Mitch Starc (@mstarc56) on

ਦੱਸ ਦਿੱਤੇ ਕਈ ਰਿਕਾਰਡ
1.ਏਲੀਸਾ ਹੇਲੀ ਸੈਂਕੜਾ ਬਣਾਉਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਵਿਕਟਕੀਪਰ ਬਣ ਗਈ ਹੈ।
2.ਭਾਰਤ ਖਿਲਾਫ ਉਹ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੀ ਆਸਟਰੇਲੀਆ ਬੱਲੇਬਾਜ਼ ਵੀ ਬਣ ਗਈ ਹੈ। 
3.ਏਲੀਸਾ ਹੇਲੀ ਨੇ ਆਪਣੇ ਕਰੀਅਰ ਦਾ ਪਹਿਲਾਂ ਅੰਤਰਰਾਸ਼ਟਰੀ ਸੈਂਕੜਾ ਬਣਾਇਆ।

 

A post shared by Mitch Starc (@mstarc56) on

ਏਲੀਸਾ ਹੇਲੀ (133) ਦੀ ਸੈਂਕੜੇ ਵਾਲੀ ਪਾਰੀ ਅਤੇ ਏਸ਼ਲੇ ਗਾਰਡਨਰ (3/40) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਆਸਟਰੇਲੀਆ ਕ੍ਰਿਕਟ ਟੀਮ ਐਤਵਾਰ ਨੂੰ ਵਨਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ 'ਚ ਭਾਰਤੀ ਟੀਮ ਨੂੰ 97 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਆਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਉਸੇ ਦੇ ਘਰ 'ਚ ਖੇਡੀ ਗਈ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾ ਦਿੱਤਾ।


Related News