ਪੈ ਗਏ ਮੋਟੋ-ਮੋਟੇ ਗੜ੍ਹੇ! ਪੰਜਾਬ ਸਣੇ ਕਈ ਸੂਬਿਆਂ ਮੀਂਹ-ਹਨ੍ਹੇਰੀ ਦਾ ਅਲਰਟ
Tuesday, Apr 28, 2026 - 06:14 PM (IST)
ਚੰਡੀਗੜ੍ਹ : ਦੇਸ਼ ਭਰ ਵਿੱਚ ਇਸ ਵੇਲੇ ਅਤਿ ਦੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਬੀਤੇ ਦਿਨੀਂ ਕਈ ਸੂਬਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਵੀ ਪਾਰ ਹੋ ਗਿਆ। ਇਸੇ ਵਿਚਾਲੇ ਕੁਝ ਰਾਹਤ ਭਰੀ ਖ਼ਬਰ ਮੌਸਮ ਵਿਭਾਗ ਨੇ ਜ਼ਰੂਰ ਸੁਣਾਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਉਤਰੀ ਤੇ ਦਖਣੀ ਭਾਰਤ ਦੇ ਕੁਝ ਹਿੱਸਿਆ ਵਿੱਚ ਮੀਂਹ-ਹਨ੍ਹੇਰੀ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਵਿੱਚ ਅਲਰਟ
ਜਲੰਧਰ ਵਿੱਚ ਮੰਗਲਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਕੜਕਦੀ ਧੁੱਪ ਅਤੇ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਸਰੋਤਾਂ ਅਨੁਸਾਰ, ਪਿਛਲੇ ਕਈ ਦਿਨਾਂ ਤੋਂ ਜਲੰਧਰ ਵਾਸੀ ਲੂ ਅਤੇ ਵਧਦੇ ਤਾਪਮਾਨ ਕਾਰਨ ਬੇਹਾਲ ਸਨ, ਜਿਸ ਕਾਰਨ ਦੁਪਹਿਰ ਵੇਲੇ ਸੜਕਾਂ 'ਤੇ ਸੁੰਨ ਪਸਰ ਜਾਂਦੀ ਸੀ। ਅੱਜ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ, ਜਿਸ ਤੋਂ ਬਾਅਦ ਹੋਈ ਝਮਾਝਮ ਬਾਰਿਸ਼ ਨੇ ਪੂਰੇ ਸ਼ਹਿਰ ਨੂੰ ਠੰਡਕ ਦਾ ਅਹਿਸਾਸ ਕਰਵਾਇਆ। ਉਥੇ ਹੀ ਬਾਅਦ ਵਿੱਚ ਪੂਰਾ ਦਿਨ ਧੁੱਪ ਨਿਕਲੀ ਰਹੀ। ਮਾਹਿਰਾਂ ਦਾ ਅਨੁਮਾਨ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਅਗਲੇ 24 ਤੋਂ 48 ਘੰਟਿਆਂ ਦੌਰਾਨ ਰੁਕ-ਰੁਕ ਕੇ ਬੱਦਲ ਵਰ੍ਹਦੇ ਰਹਿਣਗੇ, ਜਿਸ ਨਾਲ ਲੂ ਦੇ ਪ੍ਰਕੋਪ ਤੋਂ ਨਿਜਾਤ ਮਿਲੇਗੀ। ਹਾਲਾਂਕਿ, ਸਿਹਤ ਮਾਹਿਰਾਂ ਨੇ ਇਸ ਬਦਲਦੇ ਮੌਸਮ ਵਿੱਚ ਵਾਇਰਲ ਬੁਖਾਰ ਅਤੇ ਸੰਕਰਮਣ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਮੀਂਹ ਤੋਂ ਬਾਅਦ ਲੋਕ ਇਸ ਖੁਸ਼ਗਵਾਰ ਮੌਸਮ ਦਾ ਆਨੰਦ ਮਾਣ ਰਹੇ ਹਨ।
ਗੜ੍ਹੇਮਾਰੀ ਨੇ ਦਵਾਈ ਰਾਹਤ
ਬਿਹਾਰ ਦੇ ਪੂਰਨੀਆਂ ਇਲਾਕੇ ਅੰਦਰ ਵਿੱਚ ਦੇਰ ਰਾਤ ਮੀਂਹ-ਹਨ੍ਹੇਰੀ ਤੇ ਗੜ੍ਹੇਮਾਰੀ ਹੋਈ। ਤੇਜ ਹਵਾਵਾਂ ਨਾਲ ਪਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਇਸੇ ਦੌਰਾਨ ਹੋਈ ਗੜ੍ਹੇਮਾਰੀ ਤਾਂ ਮੰਨੋ ਜਿਵੇਂ ਸਥਾਨਕ ਲੋਕਾਂ ਲਈ ਕੋਈ ਖੁਸ਼ੀ ਲੈ ਆਈ ਹੋਵੇ। ਅੱਧੀ ਰਾਤ ਜੋ ਲੋਕ ਜਾਗ ਰਹੇ ਸਨ, ਉਨ੍ਹਾਂ ਨੇ ਗੜ੍ਹੇਮਾਰੀ ਹੁੰਦੇ ਸਾਰ ਹੀ ਮੀਂਹ ਵਿੱਚ ਘਰ ਅੰਦਰੋਂ ਬਾਹਰ ਨਿਕਲ ਮੌਸਮ ਦਾ ਆਨੰਦ ਮਾਣਿਆ। ਲੋਕਾਂ ਨੇ ਇਸ ਨਜ਼ਾਰਾਂ ਨੂੰ ਆਪਣੇ ਮੋਬਾਈਲ ਫੋਨ ਤੇ ਹੋਰ ਡਿਵਾਇਸਾਂ ਵਿੱਚ ਕੈਦ ਵੀ ਕੀਤਾ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਤੇਜੀ ਨਾਲ ਵਾਇਰਲ ਹੋ ਗਈਆਂ। ਮੀਂਹ-ਹਨ੍ਹੇਰੀ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਅੰਦਰ ਬਿਜਲੀ ਦੇ ਖੰਭੇ ਅਤੇ ਦਰਖ਼ਤਾਂ ਦੇ ਡਿੱਗਣ ਦੀ ਸੂਚਨਾ ਵੀ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਅਤੇ ਸਥਾਨਕ ਦਬਾਓ ਕਾਰਨ ਪੂਰਨੀਆ ਅਤੇ ਨੇੜਲੇ ਇਲਾਕਿਆਂ ਵਿੱਚ ਅਗਲੇ 24 ਤੋਂ 48 ਘੰਟਿਆਂ ਤਕ ਮੌਸਮ ਦਾ ਮਿਜ਼ਾਜ ਅਜਿਹਾ ਹੀ ਬਣਿਆ ਰਹਿ ਸਕਦਾ ਹੈ।
ਮੌਸਮ ਵਿਭਾਗ ਵਲੋਂ 27 ਸੂਬਿਆਂ ਵਿੱਚ ਅਲਰਟ
ਭਾਰਤੀ ਮੌਸਮ ਵਿਭਾਗ (IMD) ਦੇ ਤਾਜ਼ਾ ਮੌਸਮ ਬੁਲੇਟਿਨ ਦੇ ਅਨੁਸਾਰ, ਪੱਛਮੀ ਗੜਬੜੀ ਅਤੇ ਕਈ ਚੱਕਰਵਾਤੀ ਸਰਕੂਲੇਸ਼ਨਾਂ ਦੇ ਸਰਗਰਮ ਹੋਣ ਨਾਲ ਦੇਸ਼ ਭਰ ਦੇ 27 ਸੂਬਿਆਂ ਵਿੱਚ ਭਾਰੀ ਮੀਂਹ, ਬਿਜਲੀ ਅਤੇ ਧੂੜ ਭਰੇ ਹਨੇਰੀ ਆਉਣ ਦੀ ਉਮੀਦ ਹੈ। ਇੱਕੋ ਇੱਕ ਰਾਹਤ ਇਹ ਹੈ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਤਾਪਮਾਨ ਵਿੱਚ ਅਗਲੇ 2-3 ਦਿਨਾਂ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਮਹੱਤਵਪੂਰਨ ਗਿਰਾਵਟ ਆਵੇਗੀ।
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਸਿੱਕਮ, ਓਡੀਸ਼ਾ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਵਿੱਚ ਅਲਰਟ ਜਾਰੀ ਕੀਤਾ ਹੈ।
70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਅਤੇ ਗੜੇਮਾਰੀ
ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਬਹੁਤ ਤੇਜ਼ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਖੇਤਰਾਂ ਵਿੱਚ ਹਵਾ ਦੀ ਗਤੀ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ:
- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ: 28 ਅਤੇ 29 ਅਪ੍ਰੈਲ ਨੂੰ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਮੀਂਹ।
- ਤ੍ਰਿਪੁਰਾ: ਇੱਥੇ 28 ਅਪ੍ਰੈਲ ਨੂੰ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਦੀ ਚੇਤਾਵਨੀ ਹੈ।
- ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਓਡੀਸ਼ਾ: 28 ਤੋਂ 30 ਅਪ੍ਰੈਲ ਦੇ ਵਿਚਕਾਰ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।
- ਗੜੇਮਾਰੀ: 28 ਤੋਂ 30 ਅਪ੍ਰੈਲ ਦੇ ਵਿਚਕਾਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਝਾਰਖੰਡ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ਲਈ ਭਾਰੀ ਬਾਰਿਸ਼ ਦੀ ਭਵਿੱਖਬਾਣੀ
-
ਮੇਘਾਲਿਆ: 28 ਅਪ੍ਰੈਲ ਨੂੰ ਇੱਥੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਹੈ।
-
ਉੱਤਰ-ਪੂਰਬੀ ਭਾਰਤ: ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 28 ਅਪ੍ਰੈਲ ਤੋਂ 4 ਮਈ ਤੱਕ ਲਗਾਤਾਰ ਭਾਰੀ ਬਾਰਿਸ਼ ਹੋਵੇਗੀ।
-
ਦੱਖਣੀ ਭਾਰਤ: ਕੇਰਲ, ਤਾਮਿਲਨਾਡੂ ਅਤੇ ਦੱਖਣੀ ਕਰਨਾਟਕ ਵਿੱਚ 30 ਅਪ੍ਰੈਲ ਤੋਂ 2 ਮਈ ਦੇ ਵਿਚਕਾਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
-
ਪੂਰਬੀ ਭਾਰਤ: 29 ਅਪ੍ਰੈਲ ਨੂੰ ਸਿੱਕਮ ਅਤੇ ਪੱਛਮੀ ਬੰਗਾਲ ਦੇ ਉਪ-ਹਿਮਾਲੀਅਨ ਖੇਤਰਾਂ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।
ਉੱਤਰੀ ਭਾਰਤ (ਪੰਜਾਬ-ਦਿੱਲੀ-ਰਾਜਸਥਾਨ) ਦਾ ਹਾਲ
ਐਨਸੀਆਰ: ਦਿੱਲੀ-ਐਨਸੀਆਰ, ਪੰਜਾਬ ਅਤੇ ਹਰਿਆਣਾ: 28-30 ਅਪ੍ਰੈਲ ਅਤੇ 2-4 ਮਈ ਦੇ ਵਿਚਕਾਰ ਗਰਜ ਅਤੇ ਮੀਂਹ ਦੀ ਉਮੀਦ ਹੈ।
ਉੱਤਰ ਪ੍ਰਦੇਸ਼: ਪੱਛਮੀ ਉੱਤਰ ਪ੍ਰਦੇਸ਼ ਵਿੱਚ 30 ਅਪ੍ਰੈਲ ਤੱਕ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 29 ਅਪ੍ਰੈਲ ਤੋਂ 1 ਮਈ ਦੇ ਵਿਚਕਾਰ ਮੀਂਹ ਅਤੇ ਗਰਜ ਦੀ ਉਮੀਦ ਹੈ।
ਰਾਜਸਥਾਨ: ਪੂਰਬੀ ਅਤੇ ਪੱਛਮੀ ਰਾਜਸਥਾਨ ਵਿੱਚ 28 ਅਤੇ 29 ਅਪ੍ਰੈਲ ਨੂੰ ਧੂੜ ਭਰੇ ਤੂਫਾਨ ਆਉਣ ਦੀ ਸੰਭਾਵਨਾ ਹੈ।
ਲੂ ਤੋਂ ਕਦੋਂ ਰਾਹਤ ਮਿਲੇਗੀ?
ਆਈਐਮਡੀ ਦੇ ਅਨੁਸਾਰ, ਰਾਜਸਥਾਨ, ਮੱਧ ਪ੍ਰਦੇਸ਼, ਵਿਦਰਭ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਿੱਚ ਅੱਜ (28 ਅਪ੍ਰੈਲ) ਲੂ ਦੀ ਸਥਿਤੀ ਬਣੀ ਰਹੇਗੀ ਪਰ ਕੱਲ੍ਹ ਤੋਂ ਇਹ ਘੱਟ ਜਾਵੇਗੀ। 29 ਅਪ੍ਰੈਲ ਤੋਂ 1 ਮਈ ਦੇ ਵਿਚਕਾਰ, ਮੱਧ ਭਾਰਤ ਵਿੱਚ ਤਾਪਮਾਨ 2-3 ਡਿਗਰੀ ਘੱਟ ਜਾਵੇਗਾ। ਅੱਜ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇੱਕ ਗਰਮ ਰਾਤ ਹੋ ਸਕਦੀ ਹੈ, ਜਿਸ ਤੋਂ ਬਾਅਦ ਮੌਸਮ ਠੰਡਾ ਹੋ ਜਾਵੇਗਾ।
ਨਵੀਂ ਪੱਛਮੀ ਗੜਬੜੀ ਤੋਂ ਸਾਵਧਾਨ
ਮੌਸਮ ਵਿਭਾਗ ਦੇ ਅਨੁਸਾਰ, 2 ਮਈ ਨੂੰ ਇੱਕ ਨਵੀਂ ਪੱਛਮੀ ਗੜਬੜੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਤ ਕਰੇਗੀ। ਇਸ ਕਾਰਨ 4 ਮਈ ਤੱਕ ਬਾਰਿਸ਼ ਦੀ ਗਤੀਵਿਧੀ ਜਾਰੀ ਰਹੇਗੀ। ਖਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਹੋ ਅਤੇ ਬਿਜਲੀ ਡਿੱਗਣ ਦੌਰਾਨ ਰੁੱਖਾਂ ਜਾਂ ਖੰਭਿਆਂ ਹੇਠ ਖੜ੍ਹੇ ਹੋਣ ਤੋਂ ਬਚੋ।
