ਸਟਾਰਕ ਦੀ ਮਦਦ ਕਰਨਾ ਚਾਹੁੰਦੇ ਹਨ ਜਾਨਸਨ

Wednesday, Dec 12, 2018 - 04:54 PM (IST)

ਸਟਾਰਕ ਦੀ ਮਦਦ ਕਰਨਾ ਚਾਹੁੰਦੇ ਹਨ ਜਾਨਸਨ

ਪਰਥ— ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਵਰਤਮਾਨ ਸਮੇਂ 'ਚ ਟੀਮ ਦੇ ਗੇਂਦਬਾਜ਼ੀ ਆਗੂ ਮਿਸ਼ੇਲ ਸਟਾਰਕ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹ ਭਾਰਤ ਦੇ ਖਿਲਾਫ ਪਰਥ 'ਚ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਲੈਅ ਹਾਸਲ ਕਰ ਸਕੇ। ਸਟਾਰਕ ਨੇ ਐਡੀਲੇਡ 'ਚ ਪਹਿਲੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਦੋ ਅਤੇ ਦੂਜੀ ਪਾਰੀ 'ਚ ਤਿੰਨ ਵਿਕਟਾਂ ਲਈਆਂ। ਭਾਰਤ ਨੇ ਇਹ ਮੈਚ 31 ਦੌੜਾਂ ਨਾਲ ਜਿੱਤਿਆ। ਦੂਜਾ ਟੈਸਟ ਮੈਚ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ 'ਚ ਪੰਜਵੇਂ ਸਥਾਨ 'ਤੇ ਕਾਬਜ ਜਾਨਸਨ ਨੂੰ ਲਗਦਾ ਹੈ ਕਿ ਸਟਾਰਕ ਦੇ ਦਿਮਾਗ 'ਚ ਕੁਝ ਘੁੰਮ ਰਿਹਾ ਹੈ ਜਿਸ ਨਾਲ ਉਹ ਪਰੇਸ਼ਾਨ ਹੈ। 
PunjabKesari
ਜਾਨਸਨ ਨੇ ਪੱਤਰਕਾਰਾਂ ਨੂੰ ਕਿਹਾ, ''ਹਰ ਕੋਈ ਅਲਗ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਮੈਂ ਪਹਿਲਾਂ ਹੀ ਉਸ ਨੂੰ ਸੰਦੇਸ਼ ਭੇਜ ਚੁੱਕਾ ਹਾਂ ਕਿ ਕੀ ਉਹ ਮੇਰੇ ਨਾਲ ਕੁਝ ਚੀਜ਼ਾਂ 'ਤੇ ਗੱਲ ਕਰ ਸਕਦਾ ਹੈ ਕਿਉਂਕਿ ਮੈਂ ਪਹਿਲਾਂ ਵੀ ਉਸ ਦੇ ਨਾਲ ਕੰਮ ਕਰ ਚੁੱਕਾ ਹਾਂ ਅਤੇ ਉਸ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।'' ਉਨ੍ਹਾਂ ਕਿਹਾ, ''ਅਜਿਹਾ ਲਗਦਾ ਹੈ ਕਿ ਉਸ ਦੇ ਦਿਮਾਗ 'ਚ ਕੋਈ ਗੱਲ ਸੀ, ਕੁਝ ਅਜਿਹਾ ਜੋ ਉਸ ਨੂੰ ਫਾਇਦਾ ਨਹੀਂ ਪਹੁੰਚਾ ਰਿਹਾ ਸੀ। ਉਮੀਦ ਹੈ ਕਿ ਪਰਥ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਇਕ ਦੂਜੇ ਨਾਲ ਗੱਲ ਕਰਾਂਗੇ।'' ਜਾਨਸਨ ਨੇ ਕਿਹਾ ਕਿ ਐਡੀਲੇਡ 'ਚ ਜੋ ਕੁਝ ਦਿਖਿਆ, ਸਟਾਰਕ ਉਸ ਤੋਂ ਬਿਹਤਰ ਗੇਂਦਬਾਜ਼ ਹੈ। ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਉਹ ਸਮਰੱਥ ਹੈ। ਉਹ ਅਜੇ ਗੇਂਦ ਨੂੰ ਸਵਿੰਗ ਨਹੀਂ ਕਰਾ ਪਾ ਰਿਹਾ ਹੈ। ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਤਿਆਰ ਨਾ ਹੋਵੇ। ਉਹ ਸੱਟਾਂ ਕਾਰਨ ਬਾਹਰ ਰਿਹਾ ਅਤੇ ਹੁਣ ਵਾਪਸੀ ਕਰ ਰਿਹਾ ਹੈ। ਮੈਨੂੰ ਨਹੀਂ ਲਗਦਾ ਕਿ ਅਜੇ ਉਹ ਲੈਅ 'ਚ ਹੈ।''


author

Tarsem Singh

Content Editor

Related News