ਸ਼੍ਰੀਲੰਕਾ ਖਿਲਾਫ ਪਾਕਿ ਦੀ ਹਾਰ ਤੋਂ ਬਾਅਦ ਕੁਝ ਖਿਡਾਰੀਆਂ ਤੋਂ ਨਾਰਾਜ਼ ਮਿਸਬਾਹ

10/15/2019 1:03:37 PM

ਕਰਾਚੀ— ਮੁੱਖ ਕੋਚ ਅਤੇ ਮੁੱਖ ਚੋਣਕਰਤਾ ਮਿਸਬਾਹ ਉਲ ਹੱਕ ਕੁਝ ਪਾਕਿਸਤਾਨੀ ਖਿਡਾਰੀਆਂ ਦੇ ਰਵਈਏ ਤੋਂ ਕਾਫੀ ਨਿਰਾਸ਼ ਹਨ ਜੋ ਅਭਿਆਸ ਤੋਂ ਬਚਦੇ ਹਨ ਅਤੇ ਜਿਨ੍ਹਾਂ 'ਚ ਅਨੁਸ਼ਾਸਨ ਦੀ ਕਮੀ ਹੈ। ਪਾਕਿਸਤਾਨ ਨੂੰ ਹਾਲ ਹੀ 'ਚ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਹਰਾਇਆ।
PunjabKesari
ਇਕ ਸੂਤਰ ਨੇ ਕਿਹਾ, ''ਮਿਸਬਾਹ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਲੈ ਕੇ ਨਾਰਾਜ਼ ਹਨ ਕਿ ਮੁੱਖ ਕੋਚ ਅਤੇ ਮੁੱਖ ਚੋਣਕਰਤਾ ਦੇ ਤੌਰ 'ਤੇ ਇਹ ਉਨ੍ਹਾਂ ਦੀ ਪਹਿਲੀ ਸੀਰੀਜ਼ ਸੀ ਅਤੇ ਕੁਝ ਖਿਡਾਰੀ ਪ੍ਰਬੰਧਨ ਦੇ ਨਿਰਦੇਸ਼ ਮੰਨਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਨੇ ਫਿੱਟਨੈਸ ਦੇ ਉੱਚੇ ਮਿਆਰ ਬਣਾਏ ਰੱਖਣ ਲਈ ਅਭਿਆਸ ਵੀ ਨਹੀਂ ਕੀਤਾ। '' ਸੂਤਰ ਨੇ ਕਿਹਾ, ''ਉਹ ਨਿਰਾਸ਼ ਹਨ ਕਿ ਕੁਝ ਖਿਡਾਰੀ ਅਭਿਆਸ ਨੂੰ ਹਲਕੇ 'ਚ ਲੈ ਰਹੇ ਹਨ ਅਤੇ ਅਨੁਸ਼ਾਸਨ 'ਚ ਵੀ ਸੁਧਾਰ ਨਹੀਂ ਸੀ। ਉਹ ਕਪਤਾਨ ਸਰਫਰਾਜ਼ ਅਹਿਮਦ ਦੇ ਰਵੱਈਏ ਤੋਂ ਵੀ ਖੁਸ਼ ਨਹੀਂ ਹਨ ਜੋ ਖਰਾਬ ਸਮੇਂ 'ਚ ਜ਼ਿੰਮੇਵਾਰੀ ਲੈਣ ਤੋਂ ਬਚ ਰਹੇ ਹਨ।'' ਇਕ ਹੋਰ ਸੂਤਰ ਨੇ ਕਿਹਾ ਕਿ ਮਿਸਬਾਹ ਤਿੰਨ ਸੀਨੀਅਰ ਖਿਡਾਰੀਆਂ ਵਬਾਹ ਰਿਆਜ਼, ਇਮਾਦ ਵਸੀਮ ਅਤੇ ਹੈਰਿਸ ਸੋਹੇਲ ਦੇ ਰਵੱਈਏ ਤੋਂ ਖੁਸ਼ ਨਹੀਂ ਹਨ।


Tarsem Singh

Content Editor

Related News