ਮੀਰਾਬਾਈ ਚਾਨੂੰ ਨੇ ਕਤਰ ਇੰਟਰਨੈਸ਼ਨਲ ਕੱਪ ''ਚ ਜਿੱਤਿਆ ਸੋਨ ਤਮਗਾ
Saturday, Dec 21, 2019 - 10:25 AM (IST)

ਦੋਹਾ— ਸਾਬਕਾ ਵਿਸ਼ਵ ਚੈਂਪੀਅਨ ਵੇਟ ਲਿਫਟਰ ਸਾਈਖੋਮ ਮੀਰਾਬਾਈ ਚਾਨੂੰ ਨੇ ਛੇਵੇਂ ਕਤਰ ਇੰਟਰਨੈਸ਼ਨਲ ਕੱਪ 'ਚ 49 ਕਿਲੋਵਰਗ 'ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਚਾਨੂੰ ਨੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ 'ਚ 194 ਕਿਲੋਵਰਗ 'ਚ ਸੋਨ ਤਮਗਾ ਹਾਸਲ ਕੀਤਾ।
ਇਹ ਅੰਕ ਟੋਕੀਓ ਓਲੰਪਿਕ 2020 ਦੀ ਅੰਤਿਮ ਰੈਂਕਿੰਗ ਦੇ ਸਮੇਂ ਲਾਹੇਵੰਦ ਹੋਣਗੇ। ਚਾਨੂੰ ਦਾ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ 201 ਕਿਲੋ ਹੈ। ਉਹ ਸਨੈਚ ਅਤੇ ਕਲੀਨ ਐਂਡ ਜਰਕ 'ਚ ਇਕ ਹੀ ਕਲੀਨ ਲਿਫਟ ਕਰ ਸਕੀ। ਉਸ ਨੇ ਸਨੈਚ 'ਚ 83 ਕਿਲੋ ਅਤੇ ਕਲੀਨ ਐਂਡ ਜਰਕ 'ਚ 111 ਕਿਲੋ ਵਜ਼ਨ ਚੁੱਕਿਆ।