ਮਿਨਰਵਾ ਪੰਜਾਬ ਨੇ ਆਈ-ਲੀਗ ਖਿਤਾਬ ਜਿੱਤਿਆ

03/09/2018 2:23:44 AM

ਪੰਚਕੂਲਾ— ਮਿਨਰਵਾ ਪੰਜਾਬ ਐੱਫ. ਸੀ. ਨੇ ਅੱਜ ਇੱਥੇ ਚਰਚਿਲ ਬ੍ਰਦਰਜ਼ ਨੂੰ 1-0 ਨਾਲ ਹਰਾ ਕੇ ਆਈ-ਲੀਗ ਫੁੱਟਬਾਲ ਟੂਰਨਾਮੈਂਟ ਦਾ 2017-18 ਸੈਸ਼ਨ ਦਾ ਖਿਤਾਬ ਜਿੱਤ ਲਿਆ।
ਤਾਓ ਦੇਵੀਲਾਲ ਸਟੇਡੀਅਮ ਵਿਚ ਮੈਚ ਦਾ ਇਕਲੌਤਾ ਗੋਲ 15ਵੇਂ ਮਿੰਟ ਵਿਚ ਚੇਂਚੋ ਗਿਲਟਸ਼ੇਨ ਦੇ ਪਾਸ 'ਤੇ ਵਿਲੀਅਮ ਅਸੀਦੂ ਓਪੋਕੂ ਨੇ ਕੀਤਾ। ਦੇਸ਼ ਦੀ ਇਸ ਚੋਟੀ ਦੀ ਘਰੇਲੂ ਪ੍ਰਤੀਯੋਗਿਤਾ ਵਿਚ ਕਲੱਬ ਦਾ ਇਹ ਸਿਰਫ ਦੂਜਾ ਸੈਸ਼ਨ ਹੈ। 
ਇਸ ਮੈਚ ਤੋਂ ਪਹਿਲਾਂ ਮਿਨਰਵਾ ਦੇ 17 ਮੈਚਾਂ ਵਿਚ 32 ਅੰਕ ਸਨ ਤੇ ਉਸ ਨੂੰ ਨੇਰੋਕਾ ਐੱਫ. ਸੀ., ਮੋਹਨ ਬਾਗਾਨ ਤੇ ਈਸਟ ਬੰਗਾਲ ਤੋਂ ਸਖਤ ਟੱਕਰ ਮਿਲ ਰਹੀ ਸੀ।
ਦੇਸ਼ ਦੀ ਚੋਟੀ ਦੀ ਘਰੇਲੂ ਪ੍ਰਤੀਯੋਗਿਤਾ ਜਿੱਤਣ ਵਾਲੀ ਮਿਨਰਵਾ ਪੰਜਾਬ ਦੀ ਦੂਜੀ ਟੀਮ ਹੈ। ਇਸ ਤੋਂ ਪਹਿਲਾਂ ਤਤਕਾਲੀਨ ਜੇ. ਸੀ. ਟੀ. ਨੇ 1996-97 ਵਿਚ ਪਹਿਲੀ ਰਾਸ਼ਟਰੀ ਫੁੱਟਬਾਲ ਲੀਗ ਦਾ ਖਿਤਾਬ ਜਿੱਤਿਆ ਸੀ।  ਇਸ ਹਾਰ ਦੇ ਨਾਲ ਚਰਚਿਲ ਬ੍ਰਦਰਜ਼ ਦੀ ਟੀਮ ਦੂਜੀ ਡਵੀਜ਼ਨ ਵਿਚ ਰੈਲੀਗੇਟ ਹੋ ਗਈ।


Related News