ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੇ ਬ੍ਰਿਕਸ ਖੇਡਾਂ ''ਚ ਜਿੱਤਿਆ ਕਾਂਸੀ ਦਾ ਤਗਮਾ
Saturday, Jun 15, 2024 - 08:26 PM (IST)
ਨਵੀਂ ਦਿੱਲੀ, (ਭਾਸ਼ਾ) ਭਾਰਤ ਨੇ ਕਜ਼ਾਨ 'ਚ ਚੱਲ ਰਹੀਆਂ ਬ੍ਰਿਕਸ ਖੇਡਾਂ 'ਚ ਮਹਿਲਾ ਟੇਬਲ ਟੈਨਿਸ ਟੀਮ ਪੋਯਮੰਤੀ ਬੈਸਿਆ, ਮੌਮਿਤਾ ਦੱਤਾ ਅਤੇ ਯਾਸ਼ਿਨੀ ਸ਼ਿਵਸ਼ੰਕਰ ਦੀ ਬਦੌਲਤ ਪਹਿਲਾ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਸ਼ੁੱਕਰਵਾਰ ਨੂੰ ਰੂਸ ਦੇ ਕਜ਼ਾਨ 'ਚ ਸੈਮੀਫਾਈਨਲ 'ਚ ਚੀਨ ਤੋਂ 1-3 ਨਾਲ ਹਾਰ ਗਈ ਅਤੇ ਉਸ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਯਾਸ਼ਿਨੀ ਨੇ ਪਹਿਲੀ ਗੇਮ 11-7, 4-11, 11-8, 7-11, 11-2 ਨਾਲ ਜਿੱਤੀ। ਪਰ ਚੀਨ ਨੇ ਬਾਕੀ ਦੇ ਤਿੰਨ ਮੈਚ ਜਿੱਤ ਕੇ ਵਾਪਸੀ ਕੀਤੀ ਅਤੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਮਹਿਲਾ ਟੇਬਲ ਟੈਨਿਸ ਟੀਮ ਨੂੰ ਵਧਾਈ ਦਿੰਦੇ ਹੋਏ ਨਵੇਂ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਲਿਖਿਆ, ''ਬ੍ਰਿਕਸ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਲਈ ਮਹਿਲਾ ਟੇਬਲ ਟੈਨਿਸ ਟੀਮ ਨੂੰ ਵਧਾਈ। ਇਸ ਟੂਰਨਾਮੈਂਟ ਵਿੱਚ ਇਹ ਸਾਡਾ ਪਹਿਲਾ ਤਮਗਾ ਹੈ। ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ। ਮੈਂ ਭਵਿੱਖ ਵਿੱਚ ਤੁਹਾਡੀ ਸਫਲਤਾ ਦੀ ਕਾਮਨਾ ਕਰਦਾ ਹਾਂ।'' ਅਨਿਰਬਾਨ ਘੋਸ਼, ਜੀਤ ਚੰਦਰਾ ਅਤੇ ਸਨੇਹਿਤ ਸੁਰਵੱਜੁਲਾ ਦੀ ਭਾਰਤੀ ਪੁਰਸ਼ ਟੀਮ ਵਰਗੀਕਰਣ ਮੈਚ ਵਿੱਚ ਬਹਿਰੀਨ ਨੂੰ 3-1 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਰਹੀ।