ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
Tuesday, Jun 11, 2024 - 01:48 PM (IST)
ਜਲੰਧਰ : ਪੰਜਾਬ ਵਿਚ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਆਲਮ ਇਹ ਹੈ ਕਿ ਅੱਗ ਵਰ੍ਹਾਊ ਧੁੱਪ ਕਾਰਣ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਦਿਨ ਸਮੇਂ ਬਾਜ਼ਾਰ ਵਿਚ ਸੰਨਾਟਾ ਪਸਰਿਆ ਨਜ਼ਰ ਆਉਂਦਾ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਅਜੇ ਕੁਝ ਦਿਨਾਂ ਤਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਰਕੇ ਅਗਲੇ ਤਿੰਨ-ਚਾਰ ਦਿਨਾਂ ਵਿਚ ਸੂਬੇ ਦਾ ਤਾਪਮਾਨ 45 ਤੋਂ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਮੌਨਸੂਨ ਨੂੰ ਲੈ ਕੇ ਵੀ ਤਾਜ਼ਾ ਜਾਣਕਾਰੀ ਮਿਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਲਗਾਤਾਰ ਰਫ਼ਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਨਵਾਂ ਮੋੜ, ਕੁਲਵਿੰਦਰ ਕੌਰ ਦਾ ਬਿਆਨ ਆਇਆ ਸਾਹਮਣੇ
ਦੂਜੇ ਪਾਸੇ ਸੋਮਵਾਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦੇ ਲੱਗਭਗ ਰਿਕਾਰਡ ਕੀਤਾ ਗਿਆ। ਗਰਮੀ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਨਜ਼ਰ ਆ ਰਹੀ ਹੈ। ਦੁਪਹਿਰ ਸਮੇਂ ਲੋਕ ਘਰਾਂ ਵਿਚ ਰਹਿਣ ’ਤੇ ਮਜਬੂਰ ਹੋ ਗਏ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 11 ਜੂਨ ਨੂੰ ਯੈਲੋ ਅਲਰਟ ਜਦੋਂ ਕਿ 12 ਨੂੰ ਔਰੇਂਜ ਅਲਰਟ ਰਹੇਗਾ। ਔਰੇਂਜ ਅਲਰਟ ਵਿਚ ਗਰਮੀ ਦਾ ਜ਼ੋਰ ਹੋਰ ਵੀ ਵਧੇਗਾ, ਜਿਸ ਕਾਰਨ ਤਾਪਮਾਨ ਵਿਚ ਵਾਧਾ ਹੋਣਾ ਲਾਜ਼ਮੀ ਹੈ। ਹਾਲਤ ਇਹ ਹੈ ਕਿ 2-3 ਦਿਨਾਂ ਤੋਂ ਪੰਜਾਬ ਸਮੇਤ ਕਈ ਸੂਬਿਆਂ ਵਿਚ ਗਰਮੀ ਜ਼ੋਰ ਫੜ ਰਹੀ ਹੈ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਤੋਂ ਗਰਮ ਹਵਾਵਾਂ ਦਾ ਜ਼ੋਰ ਵਧਿਆ ਹੈ, ਜਿਸ ਨਾਲ ਕਈ ਇਲਾਕਿਆਂ ਵਿਚ ਰਾਤ ਦੇ ਤਾਪਮਾਨ ਵਿਚ ਕਮੀ ਨਹੀਂ ਹੋ ਰਹੀ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਪਤਾ ਲੱਗ ਰਿਹਾ ਹੈ ਕਿ ਗਰਮੀ ਦਾ ਜ਼ੋਰ ਇਸ ਹਫਤੇ ਨਹੀਂ ਘਟੇਗਾ।
ਇਹ ਵੀ ਪੜ੍ਹੋ : ਕੁਲਵਿੰਦਰ ਕੌਰ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ CM ਮਾਨ ਦਾ ਵੱਡਾ ਬਿਆਨ
ਕਿੱਥੇ ਕਿੰਨਾ ਰਿਹਾ ਤਾਪਮਾਨ
ਬੀਤੇ ਦਿਨੀਂ ਪਠਾਨਕੋਟ ਵਿਚ 43.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਕਿ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਤਰ੍ਹਾਂ ਪਟਿਆਲਾ ਵਿਚ 43.7, ਬਠਿੰਡਾ ਵਿਚ 43.4, ਅੰਮ੍ਰਿਤਸਰ ਵਿਚ 43.2, ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਰੋਪੜ ਵਿਚ 41.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਤਾਪਮਾਨ 43 ਡਿਗਰੀ ’ਤੇ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਗਰਮੀ ਵਧੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, ਕੁੱਖੋਂ ਜੰਮਣ ਵਾਲੀ ਮਾਂ ਦਾ ਨਲਕੇ ਦੀ ਹੱਥੀ ਮਾਰ-ਮਾਰ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8