ਪਤੀ ਦੇ ਪਿਆਰ 'ਚ ਡੁੱਬੀ ਨਜ਼ਰ ਆਈ ਸੋਨਾਕਸ਼ੀ ਸਿਨਹਾ,ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

Tuesday, Jun 25, 2024 - 04:29 PM (IST)

ਪਤੀ ਦੇ ਪਿਆਰ 'ਚ ਡੁੱਬੀ ਨਜ਼ਰ ਆਈ ਸੋਨਾਕਸ਼ੀ ਸਿਨਹਾ,ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ 7 ਸਾਲ ਦੇ ਪਿਆਰ ਜ਼ਹੀਰ ਇਕਬਾਲ ਨਾਲ ਵਿਆਹ ਤੋਂ ਬਾਅਦ ਸੁਰਖੀਆਂ 'ਚ ਬਣੀ ਹੋਈ ਹੈ। 23 ਜੂਨ ਨੂੰ ਕੋਰਟ ਮੈਰਿਜ ਤੋਂ ਬਾਅਦ, ਜੋੜੇ ਨੇ ਉਸੇ ਰਾਤ ਮੁੰਬਈ 'ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਲਈ ਇੱਕ ਸ਼ਾਨਦਾਰ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਸੋਨਾ ਲਾਲ ਸਾੜੀ 'ਚ ਲਾਈਮਲਾਈਟ ਚੋਰੀ ਕਰਦੀ ਦਿਖਾਈ ਦਿੱਤੀ। ਹੁਣ ਆਪਣੇ ਪਤੀ ਨਾਲ ਰਿਸੈਪਸ਼ਨ ਪਾਰਟੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਨਵ-ਵਿਆਹੀ ਅਦਾਕਾਰਾ ਨੇ ਇਕ ਖ਼ਾਸ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

ਸੋਨਾਕਸ਼ੀ ਸਿਨਹਾ ਨੇ ਆਪਣੇ ਪਤੀ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ ਹੈ- What a day!!!! ਪਿਆਰ, ਹਾਸਾ, ਸਾਥ, ਉਤਸ਼ਾਹ, ਨਿੱਘ, ਸਾਡੇ ਹਰ ਇੱਕ ਦੋਸਤ, ਪਰਿਵਾਰ ਅਤੇ ਟੀਮ ਦਾ ਸਮਰਥਨ ... ਅਜਿਹਾ ਮਹਿਸੂਸ ਹੋਇਆ ਜਿਵੇਂ ਬ੍ਰਹਿਮੰਡ ਦੋ ਪਿਆਰ ਕਰਨ ਵਾਲੇ ਲੋਕਾਂ ਲਈ ਇਕੱਠੇ ਹੋਏ ਅਤੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਹਮੇਸ਼ਾ ਉਮੀਦ ਕੀਤੀ ਸੀ, ਕਾਮਨਾ ਕੀਤੀ ਅਤੇ ਪ੍ਰਾਰਥਨਾ ਕੀਤੀ।

PunjabKesari

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਲੁੱਕ ਉਸ ਦੀ ਰਿਸੈਪਸ਼ਨ ਪਾਰਟੀ ਦਾ ਹੈ, ਜਿੱਥੇ ਉਹ ਲਾਲ ਰੰਗ ਦੀ ਸਾੜ੍ਹੀ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦਾ ਪਤੀ ਚਿੱਟੇ ਰੰਗ ਦੀ ਸ਼ੇਰਵਾਨੀ ਸੈੱਟ 'ਚ ਡੈਸ਼ਿੰਗ ਲੱਗ ਰਿਹਾ ਹੈ।

PunjabKesari

ਤਸਵੀਰਾਂ 'ਚ ਦੋਵੇਂ ਇਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ। ਜਿੱਥੇ ਇੱਕ ਤਸਵੀਰ ਵਿੱਚ ਸੋਨਾਕਸ਼ੀ ਆਪਣੇ ਪਤੀ ਦੇ ਮੱਥੇ ਨੂੰ ਚੁੰਮ ਰਹੀ ਹੈ, ਉੱਥੇ ਹੀ ਦੂਜੀ ਤਸਵੀਰ ਵਿੱਚ ਜ਼ਹੀਰ ਵੀ ਆਪਣੀ ਪ੍ਰੇਮਿਕਾ ਨੂੰ ਚੁੰਮਦੀ ਨਜ਼ਰ ਆ ਰਹੀ ਹੈ।

PunjabKesari

ਹੋਰ ਤਸਵੀਰਾਂ 'ਚ ਵੀ ਉਹ ਇਕ-ਦੂਜੇ ਦੀਆਂ ਬਾਹਾਂ 'ਚ ਰੋਮਾਂਟਿਕ ਪੋਜ਼ ਦੇ ਰਹੇ ਹਨ।ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਵਿਆਹ ਤੋਂ ਪਹਿਲਾਂ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਰਿਸ਼ਤੇ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ।

PunjabKesari


author

Priyanka

Content Editor

Related News