ਸਾਕਰ ਖਿਡਾਰਨ ਜੋਜੀ ਨੂੰ ਡੇਟ ਕਰ ਰਹੀ ਹੈ ਮਿਆਮੀ ਓਪਨ ਜੇਤੂ ਸਟੀਫੇਂਸ

04/04/2018 3:30:04 AM

ਜਲੰਧਰ— ਮਿਆਮੀ ਓਪਨ ਜਿੱਤਣ ਵਾਲੀ ਅਮਰੀਕਾ ਦੀ ਸਲੋਅਨ ਸਟੀਫੇਂਨ ਸਾਕਰ ਖਿਡਾਰੀ ਜੋਜੀ ਅਲਟੀਡੋਰ ਨੂੰ ਚੋਰੀ ਛੁੱਪੇ ਡੇਟ ਕਰ ਰਹੀ ਹੈ। ਜੋਜੀ ਸਟੀਫੇਂਸ ਦੇ ਲਗਭਗ ਹਰ ਮੈਚ 'ਚ ਫੈਂਸ ਗੈਲਰੀ 'ਚ ਬੈਠੇ ਨਜ਼ਰ ਆਉਦੇ ਹਨ। ਜੋਜੀ ਦੇ ਨਾਲ ਸਟੀਫੇਂਸ ਦੀ ਨਜਦੀਕੀਆਂ 2014 ਦੇ ਸ਼ੁਰੂਆਤੀ ਸਾਲ 'ਚ ਹੋਈ ਸੀ। ਸਟੀਫੇਂਸ ਆਪਣੇ ਪੁਰਾਣੇ ਪ੍ਰੇਮੀ ਜੈਕ ਸਾਕ ਨਾਲ ਬ੍ਰੇਕਅੱਪ ਕਰ ਚੁੱਕੀ ਸੀ। ਜੋਜੀ ਦਾ ਕਹਿਣਾ ਹੈ ਕਿ ਸਟੀਫੇਂਸ ਨਟਖਟ ਲੜਕੀ ਹੈ। ਉਸਦਾ ਸੁਭਾਅ ਪਸੰਦ ਹੈ। ਉਸ ਨੂੰ ਪਸੰਦ ਹੈ ਜਦੋਂ ਉਹ ਛੋਟੀ-ਛੋਟੀ ਗੱਲਾਂ 'ਤੇ ਛੇੜਦੀ ਹੈ। ਆਪਣੀ ਰੀਲੇਸ਼ਨਸ਼ਿਪ ਨੂੰ ਮੈਂ ਕੋਈ ਨਾਂ ਨਹੀਂ ਦੇਣਾ ਚਾਹੁੰਦਾ। ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਕ-ਦੂਜੇ ਨਾਲ ਬਹੁਤ ਤਾਲਮੇਲ ਰੱਖਦੇ ਹਾਂ। ਜੋਜੀ ਸਬੰਧੀ ਗੱਲ ਕਰਦੇ ਹੋਏ ਸਟੀਫੇਂਸ ਕਹਿੰਦੀ ਹੈ ਕਿ ਉਹ ਲੱਕੀ ਚਾਰਸ ਹੈ। ਉਹ ਜਦੋਂ ਉਸਦੀ ਜ਼ਿੰਦਗੀ 'ਚ ਆਏ ਤਾਂ ਉਹ ਹਰ ਮੰਜ਼ਿਲ ਨੂੰ ਹਾਸਲ ਕਰ ਰਹੀ ਹੈ।


Related News