ਮੀਆ ਖਲੀਫਾ ਨੂੰ ਮੈਸੇਜ ਭੇਜ-ਭੇਜ ਕੇ ਤੰਗ ਕਰ ਰਿਹਾ ਸੀ ਇਹ ਖਿਡਾਰੀ, ਗੁੱਸੇ ''ਚ ਮੀਆ ਨੇ ਕਰ ਦਿੱਤੇ ਮੈਸੇਜ ਲੀਕ

09/09/2017 3:09:50 PM

ਨਵੀਂ ਦਿੱਲੀ— ਸਾਬਕਾ ਪੋਰਨ ਸਟਾਰ ਮੀਆ ਖਲੀਫਾ ਵੈਸੇ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਸੁਰਖੀਆਂ 'ਚ ਰਹਿੰਦੀ ਹੈ ਅਤੇ ਅਕਸਰ ਹੀ ਖਿਡਾਰੀਆਂ ਨੂੰ ਐਕਸਪੋਜ਼ ਕਰਨ 'ਚ ਲੱਗੀ ਰਹਿੰਦੀ ਹੈ। ਮੀਆ ਖਲੀਫਾ ਨੂੰ ਬਿਲਕੁਲ ਪਸੰਦ ਨਹੀਂ ਹੈ ਕਿ ਕੋਈ ਵੀ ਵਿਅਕਤੀ ਉਸ ਨੂੰ ਵਾਰ-ਵਾਰ ਡਾਇਰੈਕਟ ਮੈਸੇਜ ਭੇਜਦਾ ਰਹੇ। ਮੀਆ ਇਨ੍ਹਾਂ ਸੰਦੇਸ਼ਾਂ ਦਾ ਸਕ੍ਰੀਨਸ਼ਾਟ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰ ਦਿੰਦੀ ਹੈ ਜਿਸ ਨਾਲ ਕਿ ਸਾਰੇ ਇਸ ਸੰਦੇਸ਼ ਨੂੰ ਪੜ੍ਹ ਸਕਣ।

ਹਾਲ ਹੀ 'ਚ ਮੀਆ ਦੇ ਨਿਸ਼ਾਨੇ 'ਚ ਅਮਰੀਕਾ ਦਾ ਬੇਸਬਾਲ ਖਿਡਾਰੀ ਵਿਲਸਨ ਕਾਂਟ੍ਰੇਰਸ ਹਨ। ਦਰਅਸਲ, ਵਿਲਨ ਕਾਂਟ੍ਰੇਰਸ ਮੀਆ ਨੂੰ ਲਗਾਤਾਰ ਮੈਸੇਜ ਕਰ ਰਹੇ ਸਨ ਅਤੇ ਉਹ ਇਨ੍ਹਾਂ ਮੈਸੇਜ ਤੋਂ ਤੰਗ ਆ ਗਈ ਸੀ। ਉਨ੍ਹਾਂ ਨੇ ਸਕ੍ਰੀਨਸ਼ਾਟ ਟਵਿੱਟਰ 'ਤੇ ਸ਼ੇਅਰ ਕਰ ਦਿੱਤੇ ਹਨ। ਮੀਆ ਵੱਲੋਂ ਸ਼ੇਅਰ ਕੀਤੇ ਗਏ ਇਨ੍ਹਾਂ ਸੰਦੇਸ਼ਾਂ 'ਚ ਤੁਸੀਂ ਪੜ੍ਹ ਸਕਦੇ ਹੋ ਕਿ ਵਿਲਸਨ ਮੀਆ ਨੂੰ ਕਹਿ ਰਹੇ ਹਨ ਕਿ ਉਹ ਉਸ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਪਰ ਮੀਆ ਉਨ੍ਹਾਂ ਦੇ ਸੰਦੇਸ਼ ਤੋਂ ਪ੍ਰਭਾਵਿਤ ਨਹੀਂ ਹੋਈ ਅਤੇ ਉਨ੍ਹਾਂ ਬਾਏ ਲਿਖ ਕੇ ਭੇਜ ਦਿੱਤਾ। ਮੀਆ ਦੇ ਬਾਏ ਕਹਿਣ ਦੇ ਬਾਅਦ ਵੀ ਲਗਾਤਾਰ ਵਿਲਸਨ ਉਨ੍ਹਾਂ ਨੂੰ ਸੰਦੇਸ਼ ਭੇਜਦੇ ਰਹੇ ਜੋ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ ਅਤੇ ਮੀਆ ਨੇ ਸਾਰੇ ਸੰਦੇਸ਼ ਟਵਿੱਟਰ 'ਤੇ ਪਾ ਦਿੱਤੇ। ਮੀਆ ਨੇ ਦੋ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ। ਜ਼ਿਕਰਯੋਗ ਹੈ ਕਿ ਟਵਿੱਟਰ 'ਤੇ ਉਨ੍ਹਾਂ ਨੂੰ 18 ਲੱਖ ਤੋਂ ਜ਼ਿਆਦਾ ਯੂਜ਼ਰ ਫੋਲੋ ਕਰਦੇ ਹਨ।


Related News