MI v PBKS : ਜਿੱਤ ਤੋਂ ਬਾਅਦ ਰੋਹਿਤ ਨੇ ਇਨ੍ਹਾਂ ਖਿਡਾਰੀਆਂ ਦੀ ਕੀਤੀ ਸ਼ਲਾਘਾ

Wednesday, Sep 29, 2021 - 01:37 AM (IST)

MI v PBKS : ਜਿੱਤ ਤੋਂ ਬਾਅਦ ਰੋਹਿਤ ਨੇ ਇਨ੍ਹਾਂ ਖਿਡਾਰੀਆਂ ਦੀ ਕੀਤੀ ਸ਼ਲਾਘਾ

ਆਬੂ ਧਾਬੀ- ਪੰਜਾਬ ਕਿੰਗਜ਼ 'ਤੇ 6 ਵਿਕਟਾਂ ਦੀ ਜਿੱਤ ਦੇ ਨਾਲ ਪਲੇਅ ਆਫ ਵੱਲ ਕਦਮ ਵਧਾਉਣ ਵਾਲੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ਼ਾਨ ਕਿਸ਼ਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੇ ਗਏ ਸੌਰਭ ਤਿਵਾਰੀ ਦੀ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ। ਤਿਵਾਰੀ ਨੇ 16 ਦੌੜਾਂ 'ਤੇ 2 ਵਿਕਟਾਂ ਡਿੱਗਣ ਤੋਂ ਬਾਅਦ 37 ਗੇਂਦਾਂ ਵਿਚ 45 ਦੌੜਾਂ ਦੀ ਪਾਰੀ ਖੇਡ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਸਦੀ ਪਾਰੀ ਨਾਲ ਮੁੰਬਈ ਨੇ ਜਿੱਤ ਦੇ ਲਈ ਮਿਲੇ 136 ਦੌੜਾਂ ਦੇ ਟੀਚੇ ਨੂੰ 6 ਗੇਂਦਾਂ ਰਹਿੰਦੇ ਹੋਏ ਹਾਸਲ ਕਰ ਲਿਆ। 

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

PunjabKesari
ਰੋਹਿਤ ਨੇ ਕਿਹਾ ਕਿ- ਇਸ਼ਾਨ ਨੂੰ ਬਾਹਰ ਰੱਖਣਾ ਮੁਸ਼ਕਿਲ ਫੈਸਲਾ ਸੀ ਪਰ ਸਾਨੂੰ ਅਜਿਹਾ ਲੱਗਿਆ ਕਿ ਟੀਮ ਨੂੰ ਬਦਲਾਅ ਦੀ ਜ਼ਰੂਰਤ ਹੈ। ਉਹ ਸਾਨਦਾਰ ਨੌਜਵਾਨ ਖਿਡਾਰੀ ਹੈ ਅਤੇ ਉਸਦੇ ਲਈ ਦਰਵਾਜ਼ੇ ਬੰਦ ਨਹੀਂ ਹੋਏ ਹਨ। ਸੌਰਭ ਤਿਵਾਰੀ ਨੇ ਚੇਨਈ ਦੇ ਵਿਰੁੱਧ ਅਰਧ ਸੈਂਕੜਾ ਲਗਾਇਆ ਸੀ ਅਤੇ ਅੱਜ ਵੀ ਉਨ੍ਹਾਂ ਨੇ ਵਿਚ ਦੇ ਓਵਰਾਂ 'ਚ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ। ਕਪਤਾਨ ਮੈਚ ਵਿਚ ਅਜੇਤੂ 40 ਦੌੜਾਂ ਬਣਾਉਣ ਵਾਲੇ ਹਾਰਦਿਕ ਪੰਡਯਾ ਦੀ ਲੈਅ ਵਿਚ ਆਉਣ 'ਤੇ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਹਾਰਦਿਕ ਨੇ ਪਿੱਚ 'ਤੇ ਵਧੀਆ ਸਮਾਂ ਬਤੀਤ ਕੀਤਾ, ਇਹ ਭਵਿੱਖ ਦੇ ਲਈ ਵਧੀਆ ਸੰਕੇਤ ਹੈ। ਗੇਂਦ ਅਤੇ ਬੱਲੇ ਨਾਲ ਅਹਿਮ ਯੋਗਦਾਨ ਦੇ ਕੇ ਮੈਨ ਆਫ ਦਿ ਮੈਚ ਬਣੇ ਕੀਰੋਨ ਪੋਲਾਰਡ ਨੇ ਕਿਹਾ ਕਿ ਉਹ ਹਰ ਸਥਿਤੀ ਦੇ ਲਈ ਤਿਆਰ ਰਹਿੰਦੇ ਹਨ। ਪੋਲਾਰਡ ਨੇ ਇਸ ਮੈਚ ਵਿਚ 8 ਦੌੜਾਂ 'ਤੇ 2 ਵਿਕਟਾਂ ਲੈਣ ਦੇ ਨਾਲ ਹੀ ਟੀ-20 ਕ੍ਰਿਕਟ ਵਿਚ 300 ਵਿਕਟਾਂ ਵੀ ਪੂਰੀਆਂ ਕੀਤੀਆਂ।

ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


author

Gurdeep Singh

Content Editor

Related News