ਜਾਨਲੇਵਾ ਪਿੱਚ ਕਾਰਨ ਰੱਦ ਹੋਇਆ ਮੈਚ, ਕਈ ਖਿਡਾਰੀਆਂ ਦੇ ਲੱਗੀਆਂ ਸੱਟਾਂ (Video)

12/07/2019 4:48:46 PM

ਮੈਲਬੋਰਨ— ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਪਿੱਚ ਜਾਨਲੇਵਾ ਹੋਣ ਕਾਰਨ ਇਕ ਘਰੇਲੂ ਮੈਚ ਰੱਦ ਕਰਨਾ ਪਿਆ ਜਦਕਿ ਕੁਝ ਹਫਤੇ ਬਾਅਦ ਹੀ ਇੱਥੇ ਬਾਕਸਿੰਗ ਡੇ ਟੈਸਟ ਖੇਡਿਆ ਜਾਣਾ ਹੈ। ਵਿਕਟੋਰੀਆ ਅਤੇ ਵੈਸਟਰਨ ਆਸਟਰੇਲੀਆ ਵਿਚਾਲੇ ਸ਼ੇਫੀਲਡ ਸ਼ੀਲਡ ਮੈਚ ਨੂੰ ਰੱਦ ਕਰਨਾ ਪਿਆ ਕਿਉਂਕਿ ਉਛਲਦੀਆਂ ਗੇਂਦਾਂ ਨਾਲ ਕਈ ਬੱਲੇਬਾਜ਼ ਸੱਟਾਂ ਦਾ ਸ਼ਿਕਾਰ ਹੋ ਰਹੇ ਸਨ। ਅੰਪਾਇਰਾਂ ਨੇ ਕਪਤਾਨ ਪੀਟਰ ਹੈਂਡਸਕਾਂਬ ਅਤੇ ਸ਼ਾਨ ਮਾਰਸ਼ ਨਾਲ ਗੱਲ ਕਰਨ ਦੇ ਬਾਅਦ ਖੇਡ ਰੱਦ ਕਰਨ ਦਾ ਫੈਸਲਾ ਲਿਆ।
PunjabKesari
ਮਾਰਸ਼ ਨੂੰ ਵੀ ਤੇਜ਼ੀ ਨਾਲ ਉਛਲਦੀ ਗੇਂਦ ਲੱਗੀ ਸੀ ਜਦਕਿ ਮਾਰਕਸ ਸਟੋਈਨਿਸ ਦੀ ਪਸਲੀ 'ਚ ਅਜਿਹੀ ਗੇਂਦ ਜਾ ਲੱਗੀ ਸੀ। ਐੱਮ. ਸੀ. ਜੀ. 'ਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ 26 ਦਸੰਬਰ ਤੋਂ ਹੋਣ ਵਾਲੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਇਹ ਆਖਰੀ ਮੈਚ ਸੀ। ਕ੍ਰਿਕਟ ਆਸਟਰੇਲੀਆ ਦੇ ਕ੍ਰਿਕਟ ਸੰਚਾਲਕ ਪ੍ਰਮੁੱਖ ਪੀਟਰ ਰੋਚ ਨੇ ਕਿਹਾ, ''ਸਾਨੂੰ ਮੈਚ ਰੱਦ ਹੋਣ ਦਾ ਦੁੱਖ ਹੈ। ਐੱਮ. ਸੀ. ਜੀ. ਮੈਦਾਨ ਕਰਮਚਾਰੀਆਂ ਕੋਲ ਹਫਤੇ ਤੋਂ ਵੱਧ ਦਾ ਸਮਾਂ ਹੈ ਅਤੇ ਟੈਸਟ ਮੈਚ ਲਈ ਬਿਹਤਰੀਨ ਪਿੱਚ ਬਣਾਈ ਜਾਵੇਗੀ।

 ਹੇਠਾਂ ਵੀਡੀਓ 'ਚ ਵੇਖੋ ਕਿਵੇਂ ਕਈ ਖਿਡਾਰੀਆਂ ਦੇ ਲੱਗੀਆਂ ਸੱਟਾਂ -

 


Tarsem Singh

Content Editor

Related News