ਮੇਹੁਲੀ ਘੋਸ਼ ਨੇ ਯੂਥ ਓਲੰਪਿਕ ''ਚ ਜਿੱਤਿਆ ਚਾਂਦੀ ਤਮਗਾ
Tuesday, Oct 09, 2018 - 03:37 AM (IST)

ਨਵੀਂ ਦਿੱਲੀ— ਸਾਹੂ ਤੁਸ਼ਾਰ ਮਾਨੇ ਦੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਭਾਰਤ ਦੀ ਮਹਿਲਾ ਰਾਈਫਲ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੇ ਬਿਊਨਸ ਆਇਰਸ ਵਿਚ ਯੂਥ ਓਲੰਪਿਕ ਖੇਡਾਂ ਵਿਚ ਸੋਮਵਾਰ ਨੂੰ ਚਾਂਦੀ ਤਮਗਾ ਜਿੱਤ ਲਿਆ। ਮੇਹੁਲੀ ਮਾਮੂਲੀ ਫਰਕ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ। ਉਸ ਨੇ ਮਹਿਲਾ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ 24ਵੇਂ ਤੇ ਆਖਰੀ ਸ਼ਾਟ 'ਤੇ 9 ਦਾ ਸਕੋਰ ਕੀਤਾ ਤੇ ਇਸਦੇ ਨਾਲ ਹੀ ਉਸਦੇ ਹੱਥੋਂ ਸੋਨ ਤਮਗਾ ਨਿਕਲ ਗਿਆ।