ਮੇਗਾ ਬਾਕਸਿੰਗ ਦਾ ਪਹਿਲਾ ਪੇਸ਼ੇਵਰ ਮੁੱਕੇਬਾਜ਼ੀ ਪ੍ਰੋਗਰਾਮ 12 ਅਪ੍ਰੈਲ ਨੂੰ
Tuesday, Apr 09, 2019 - 12:08 PM (IST)

ਨਵੀਂ ਦਿੱਲੀ— ਭਾਰਤ ਦੀ ਪਹਿਲੀ ਗ਼ੈਰ ਲੀਗ ਸੰਸਥਾ ਮੇਗਾ ਬਾਕਸਿੰਗ ਆਪਣੀ ਪਹਿਲੀ ਪੇਸ਼ੇਵਰ ਪ੍ਰਤੀਯੋਗਿਤਾ ਦਾ ਆਯੋਜਨ 12 ਅਪ੍ਰੈਲ ਨੂੰ ਗੁੜਗਾਂਓ 'ਚ ਕਰੇਗੀ ਜਿਸ ਦੇ ਫਾਈਨਲ ਜੇਤੂਆਂ ਨੂੰ ਲਾਸ ਵੇਗਾਸ ਜਿਹੇ ਕੌਮਾਂਤਰੀ ਮੰਚਾਂ 'ਤੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਮੇਗਾ ਬਾਕਸਿੰਗ ਦੇ ਬਿਆਨ ਦੇ ਮੁਤਾਬਕ ਮੁੱਕੇਬਾਜ਼ੀ ਦੀ ਇਹ ਅਨੋਖੀ ਸੀਰੀਜ਼ ਸਾਲ ਭਰ ਚਲਦੀ ਰਹੇਗੀ ਜਿਸ 'ਚ 60 ਭਾਰਤੀ ਅਤੇ ਕੌਮਾਂਤਰੀ ਮੁੱਕੇਬਾਜ਼ ਹਿੱਸਾ ਲੈਣਗੇ।
ਇਸ ਪ੍ਰਤੀਯੋਗਿਤਾ 'ਚ ਵੇਗਾਸ ਸ਼ੈਲੀ ਦੇ ਮੁੱਕੇਬਾਜ਼ੀ ਮੁਕਾਬਲੇ ਹੋਣਗੇ। ਜਿਸ 'ਚ ਪੁਰਸ਼ ਵਰਗ ਦੇ ਚਾਰ ਅਤੇ ਮਹਿਲਾ ਵਰਗ ਦੇ ਦੋ ਮੁਕਾਬਲੇ ਸ਼ਾਮਲ ਹਨ। ਚੋਟੀ ਦੇ ਵਰਗ 'ਚ ਵਿਕਾਸ ਲੁੱਕਾ ਅਤੇ ਐਡਮ ਹਾਤਿਬੂ ਅਤੇ ਵਿਕਾਸ ਸਿੰਘ ਅਤੇ ਅਰਜੁਨ ਆਹਮੋ-ਸਾਹਮਣੇ ਹੋਣਗੇ। ਮਹਿਲਾ ਵਰਗ 'ਚ ਡਬਲਿਊ.ਬੀ.ਸੀ. ਏਸ਼ੀਆ ਖਿਤਾਬ ਦੇ ਲਈ ਚੁਣੌਤੀ ਪੇਸ਼ ਕਰਨ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਉਰਵਸ਼ੀ ਸਿੰਘ ਦਾ ਮੁਕਾਬਲਾ ਕੀਰਤੀ ਨਾਲ ਹੋਵੇਗਾ।