ਮੇਦਵੇਦੇਵ ਨੇ ਰੂਸ ਨੂੰ ਡੇਵਿਸ ਕੱਪ ਸੈਮੀਫਾਈਨਲ 'ਚ ਪਹੁੰਚਾਇਆ

Friday, Dec 03, 2021 - 01:20 PM (IST)

ਮੇਦਵੇਦੇਵ ਨੇ ਰੂਸ ਨੂੰ ਡੇਵਿਸ ਕੱਪ ਸੈਮੀਫਾਈਨਲ 'ਚ ਪਹੁੰਚਾਇਆ

ਮੈਡ੍ਰਿਡ- ਦਾਨਿਲ ਮੇਦਵੇਦੇਵ ਨੇ ਡੇਵਿਸ ਕੱਪ ਫਾਈਨਲਸ 'ਚ ਆਪਣਾ ਸ਼ਾਨਦਾਰ ਰਿਕਾਰਡ ਕਾਇਮ ਰਖਦੇ ਹੋਏ ਰੂਸ ਨੂੰ ਸੈਮੀਫ਼ਾਈਨਲ 'ਚ ਪਹੁੰਚਾ ਦਿੱਤਾ। ਮੇਦਵੇਦੇਵ ਨੇ ਮਿਖਾਈਲ ਯਾਮੇਰ ਨੂੰ 6-4, 6-4 ਨਾਲ ਹਰਾ ਕੇ ਰੂਸ ਨੂੰ ਕੁਆਰਟਰ ਫ਼ਾਈਨਲ 'ਚ ਸਵੀਡਨ 'ਤੇ 2-0 ਦੀ ਬੜ੍ਹਤ ਦਿਵਾ ਦਿੱਤੀ। 

ਆਂਦਰੇਈ ਰੂਬਲੇਵ ਨੇ ਇਸ ਤੋਂ ਪਹਿਲਾਂ ਮਿਖਾਈਲ ਦੇ ਵੱਡੇ ਭਰਾ ਏਲੀਆਸ ਯਾਮੇਰ ਨੂੰ 6-2, 5-7, 7-6 ਨਾਲ ਹਰਾਇਆ। ਰੂਸ ਦਾ ਸਾਹਮਣਾ ਸੈਮੀਫ਼ਾਈਨਲ 'ਚ ਜਰਮਨੀ ਨਾਲ ਹੋਵੇਗਾ। ਸਰਬੀਆ ਦੂਜੇ ਸੈਮੀਫ਼ਾਈਨਲ 'ਚ ਕ੍ਰੋਏਸ਼ੀਆ ਨਾਲ ਖੇਡੇਗਾ। ਮੇਦਵੇਦੇਵ ਨੇ ਇਸ ਤੋਂ ਪਹਿਲਾਂ ਗਰੁੱਪ ਪੜਾਅ 'ਚ ਸਪੇਨ ਦੇ ਪਾਬਲੋ ਕਾਰੇਨੋ ਬਸਟਾ ਤੇ ਇਕਵਾਡੋਰ ਦੇ ਐਮੀਲੀਓ ਗੋਮੇਜ਼ ਨੂੰ ਹਰਾਇਆ ਸੀ। 


author

Tarsem Singh

Content Editor

Related News