MCC-adidas ਰਾਸ਼ਟਰੀ ਜੂਨੀਅਰ ਟੈਨਿਸ ਟੂਰਨਾਮੈਂਟ 12 ਅਗਸਤ ਤੋਂ

Saturday, Aug 03, 2019 - 03:37 PM (IST)

MCC-adidas ਰਾਸ਼ਟਰੀ ਜੂਨੀਅਰ ਟੈਨਿਸ ਟੂਰਨਾਮੈਂਟ 12 ਅਗਸਤ ਤੋਂ

ਚੇਨਈ : ਲੜਕਿਆਂ ਅਤੇ ਲੜਕੀਆਂ ਲਈ ਐਡੀਡਾਸ ਐੱਮ. ਸੀ. ਸੀ. ਰਾਸ਼ਟਰੀ ਜੂਨੀਅਰ ਅੰਡਰ-18 ਕਲੇ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ 12 ਤੋਂ 17 ਅਗਸਤ ਤੱਕ ਕੀਤਾ ਜਾਵੇਗਾ। ਆਯੋਜਕਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ ਸਰਵਸ੍ਰੇਸ਼ਠ ਹੁਨਰਮੰਦ ਨੌਜਵਾਨ ਸ਼ਾਮਲ ਹੋਣਗੇ। ਲੜਕਿਆਂ ਦੇ ਵਰਗ ਵਿਚ ਹਰਿਆਣਾ ਦੇ ਅਜੇ ਮਲਿਕ ਅਤੇ ਸ਼ੁਸ਼ਾਂਤ ਡਾਬਰ, ਕਬੀਰ ਹੰਸ ਅਤੇ ਚੰਡੀਗੜ੍ਹ ਦੇ ਕ੍ਰਿਸ਼ਣ ਹੁੱਡਾ ਹਿੱਸਾ ਲੈਣਗੇ। ਵੀ. ਐੱਮ. ਸੰਦੀਪ, ਐੱਸ ਬੂਪਤੀ, ਰਾਜੇਸ਼ ਕਨਨ ਆਰ. ਐੱਸ. ਅਤੇ ਸ਼੍ਰੀ ਪੋਵੰਥਨ ਵੀ ਇਸ ਟੂਰਨਾਮੈਂਟ ਵਿਚ ਸ਼ਾਮਲ ਹਨ।

ਤਾਮਿਲਨਾਡੂ ਟੈਨਿਸ ਸੰਘ ਦੇ ਪ੍ਰਧਾਨ ਵਿਜੇ ਅਮ੍ਰਿਤਰਾਜ ਨੇ ਕਿਹਾ ਕਿ ਜੂਨੀਅਰ ਖਿਡਾਰੀਆਂ 'ਤੇ ਧਿਆਨ ਦੇਣ ਦਾ ਸਮਾਂ ਹੈ ਅਤੇ ਉਸਨੇ ਉਮੀਦ ਜਤਾਈ ਕਿ ਇਸ ਵਿਚੋਂ ਕੋਈ ਖਿਡਾਰੀ ਭਾਰਤ ਲਈ ਰੈਗੁਲਰ ਤੌਰ 'ਤੇ ਗ੍ਰੈਂਡਸਲੈਮ ਟੂਰਨਾਮੈਂਟ ਖੇਡੇਗਾ। ਕੁਲ 240 ਦਾਖਲੇ ਮਿਲੇ ਹਨ ਜਿਨ੍ਹਾਂ ਵਿਚੋਂ 120 ਲੜਕਿਆਂ ਅਤੇ 88 ਲੜਕੀਆਂ ਦੇ ਵਰਗ ਦੇ ਹਨ। ਜੇਤੂ ਨੂੰ ਐਡੀਡਾਸ ਵੱਲੋਂ 1 ਲੱਖ ਰੁਪਏ ਦੀ ਸਪਾਂਰਸ਼ਿਪ ਮਿਲੇਗੀ।


Related News