ਮੈਰੀਕਾਮ ਨੇ ਜ਼ਰੀਨ ਨੂੰ ਹਰਾ ਕੇ ਓਲੰਪਿਕ ਕੁਆਲੀਫਾਇਰ ਲਈ ਬਣਾਈ ਜਗ੍ਹਾ

12/28/2019 1:39:30 PM

ਨਵੀਂ ਦਿੱਲੀ— ਦੋ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਨੇ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਚੀਨ 'ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਈ। ਇਸ ਮੁਕਾਬਲੇ 'ਚ ਮੈਰੀਕਾਮ ਨੇ ਬਹੁਤ ਦਮਦਾਰ ਮੁੱਕੇ ਜੜ ਕੇ ਸਪੱਸ਼ਟ ਅੰਕ ਹਾਸਲ ਕੀਤੇ।

ਮੈਰੀਕਾਮ ਨੂੰ ਸਿੱਧੇ ਚੁਣਨ 'ਤੇ ਜ਼ਰੀਨ ਨੂੰ ਸੀ ਇਤਰਾਜ਼
ਓਲੰਪਿਕ ਕੁਆਲੀਫਾਇਰ ਲਈ ਚੋਣ ਕਮੇਟੀ 'ਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਢਿੱਲੇਮੱਠੇ ਰਵਈਏ ਦੇ ਬਾਅਦ ਜ਼ਰੀਨ ਨੇ ਕੁਝ ਹਫਤੇ ਪਹਿਲਾਂ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਦੇ ਖਿਲਾਫ ਟ੍ਰਾਇਲ ਦੀ ਮੰਗ ਕਰਕੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਮੈਰੀਕਾਮ ਨੇ ਕਿਹਾ ਸੀ ਕਿ ਉਹ ਬੀ. ਐੱਫ. ਆਈ. ਈ. ਦੀ ਨੀਤੀ ਦੀ ਪਾਲਣਾ ਕਰੇਗੀ ਜਿਸ ਨੇ ਅੰਤ 'ਚ ਟ੍ਰਾਇਲ ਕਰਾਉਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਬੀ. ਐੱਫ. ਆਈ. ਪ੍ਰਧਾਨ ਅਜੇ ਸਿੰਘ ਨੇ ਇਕ ਸਨਮਾਨ ਸਮਾਰੋਹ 'ਚ ਐਲਾਨ ਕਰਕੇ ਹਲਚਲ ਮਚਾ ਦਿੱਤੀ ਸੀ ਕਿ ਮੈਰੀਕਾਮ ਨੂੰ ਉਨ੍ਹਾਂ ਦੇ ਕੌਮਾਂਤਰੀ ਪੱਧਰ 'ਤੇ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਬਿਨਾ ਕਿਸੇ ਟ੍ਰਾਇਲ ਦੇ ਓਲੰਪਿਕ ਕੁਆਲੀਫਾਇਰ ਲਈ ਚੁਣਿਆ ਜਾਵੇਗਾ। ਇਸ ਤੋਂ ਨਾਰਾਜ਼ ਜ਼ਰੀਨ ਨੇ ਢੁੱਕਵਾਂ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਸੀ।
PunjabKesari
ਸਾਕਸ਼ੀ ਅਤੇ ਸਿਮਰਨਜੀਤ ਵੀ ਜਿੱਤੀਆਂ
ਹੋਰਨਾਂ ਮੁਕਾਬਲਿਆਂ 'ਚ ਵਿਸ਼ਵ ਯੁਵਾ ਸੋਨ ਤਮਗਾਧਾਰੀ ਸਾਕਸ਼ੀ ਨੇ 57 ਕਿਲੋਗ੍ਰਾਮ 'ਚ ਏਸ਼ੀਆਈ ਚਾਂਦੀ ਤਮਗਾ ਜੇਤੂ ਮਨੀਸ਼ਾ ਮੌਨ ਨੂੰ ਹਰਾਇਆ ਜਦਕਿ ਸਾਬਕਾ ਰਾਸ਼ਟਰੀ ਚੈਂਪੀਅਨ ਸਿਮਰਨਜੀਤ ਕੌਰ ਨੇ 60 ਕਿਲੋਗ੍ਰਾਮ 'ਚ ਪਵਿਤਰਾ ਨੂੰ ਹਰਾਇਆ ਸੀ। ਦੋਵੇਂ ਹੀ ਨਤੀਜੇ ਸਰਬਸੰਮਤੀ ਨਾਲ ਹੋਏ। ਓਲੰਪਿਕ ਕੁਆਲੀਫਾਇਰ ਅਗਲੇ ਸਾਲ ਫਰਵਰੀ 'ਚ ਚੀਨ 'ਚ ਖੇਡੇ ਕੀਤੇ ਜਾਣਗੇ।

 


Tarsem Singh

Content Editor

Related News