ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
Sunday, Dec 12, 2021 - 07:58 PM (IST)
ਆਬੂ ਧਾਬੀ- ਹਾਸ ਟੀਮ ਦੇ ਫਾਰਮੂਲਾ-1 ਡਰਾਈਵਰ ਨਿਕਿਤਾ ਮਾਜ਼ੇਪਿਨ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਆਉਣ ਤੋਂ ਬਾਅਦ ਇੱਥੇ ਹੋਣ ਵਾਲੀ ਸੈਸ਼ਨ ਦੀ ਆਖਰੀ ਰੇਸ ਤੋਂ ਬਾਹਰ ਹੋ ਗਏ ਹਨ। ਉਸ ਦੇ ਬਾਹਰ ਹੋਣ ਨਾਲ ਹਾਸ ਦੀ ਟੀਮ ਆਬੂ ਧਾਬੀ ਗ੍ਰਾਂ. ਪ੍ਰੀ. 'ਚ ਸਿਰਫ ਇਕ ਕਾਰ ਦੇ ਨਾਲ ਉਤਰੇਗੀ। ਟੀਮ ਦੇ ਰਿਜ਼ਰਵ ਡਰਾਈਵਰ ਪੀਏਤਰੋ ਫਿਟਿਪਾਲਡੀ ਨੇ ਇਸ ਹਫਤੇ ਵਿਚ ਇਕ ਵਾਰ ਵੀ ਡਰਾਈਵ ਨਹੀਂ ਕੀਤੀ ਹੈ ਤੇ ਅਜਿਹੇ ਵਿਚ ਉਹ ਮਾਜ਼ੇਪਿਨ ਦੀ ਜਗ੍ਹਾ ਲੈਣ ਦੇ ਯੋਗ ਨਹੀਂ ਹੈ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਮਾਜ਼ੇਪਿਨ ਨੂੰ ਇੱਥੇ ਦੇ ਯਾਸ ਮਰੀਨਾ ਸਰਕਿਟ ਵਿਚ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਹੈ। ਰੂਸ ਦੇ ਇਸ ਡਰਾਈਵਰ ਦਾ ਦੂਜਾ ਟੈਸਟ ਵੀ ਪਾਜ਼ੇਟਿਵ ਆਇਆ। ਹਾਸ ਵਲੋਂ ਜਾਰੀ ਬਿਆਨ ਦੇ ਅਨੁਸਾਰ ਮਾਜ਼ੇਪਿਨ 'ਚ ਬੀਮਾਰੀ ਦੇ ਲੱਛਣ ਨਹੀਂ ਹਨ ਪਰ ਉਹ ਇਕਾਂਤਵਾਸ ਰਹਿਣਗੇ ਤੇ ਇਸ ਮਹਾਮਾਰੀ ਨਾਲ ਜੁੜੇ ਸਿਹਤ ਸਬੰਧਤ ਪ੍ਰੋਟੋਕਾਲ ਦੀ ਪਾਲਣਾ ਕਰਨਗੇ। ਹਾਸ ਨੇ ਕਿਹਾ ਕਿ ਨਿਕਿਤਾ ਸਰੀਰਕ ਤੌਰ 'ਤੇ ਠੀਕ ਹੈ। ਮਾਜ਼ੇਪਿਨ ਦਾ ਇਹ ਪਹਿਲਾ ਐੱਫ-1 ਸੈਸ਼ਨ ਹੈ। ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੰਗਰੀ ਗ੍ਰਾਂ.ਪ੍ਰੀ. 'ਚ 14ਵਾਂ ਸਥਾਨ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।