ਪਿੰਕ ਬਾਲ ਟੈਸਟ 'ਚ ਡਾਨ ਬ੍ਰੈਡਮੈਨ ਦੇ 89 ਸਾਲ ਪੁਰਾਣੇ ਇਸ ਰਿਕਾਰਡ 'ਤੇ ਮਯੰਕ ਦੀਆਂ ਨਜ਼ਰਾਂ

11/22/2019 4:58:44 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ ਅੱਜ ਸ਼ੁੱਕਰਵਾਰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਹ ਭਾਰਤੀ ਟੈਸਟ ਕ੍ਰਿਕਟ ਇਤਿਹਾਸ ਦਾ ਪਹਿਲਾ ਡੇਅ-ਨਾਈਟ ਮੈਚ ਹੈ। ਇਸ ਦੇ ਨਾਲ ਹੀ ਇਹ ਮੁਕਾਬਲਾ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਪੂਰੀ ਸਿਰਫ 106 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਦੇ ਨਾਲ ਹੀ ਪਹਿਲੇ ਟੈਸਟ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਜ਼ਬਰਦਸਤ ਫ਼ਾਰਮ 'ਚ ਹਨ। ਸਿਰਫ਼ 8 ਟੈਸਟ ਮੈਚਾਂ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਹੀ ਉਨ੍ਹਾਂ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ। ਇਸ ਮੁਕਾਬਲੇ 'ਚ ਮਯੰਕ ਅਗਰਵਾਲ ਦੀਆਂ ਨਜ਼ਰਾਂ ਡਾਨ ਬ੍ਰੈਡਮੈਨ ਦੇ 89 ਸਾਲ ਪੁਰਾਣੇ ਰਿਕਾਰਡ ਤਕ ਪਹੁੰਚ ਬਣਾਉਣ 'ਤੇ ਹੈ।PunjabKesariPunjabKesari
ਡਾਨ ਬਰੈਡਮੈਨ ਦਾ 89 ਸਾਲ ਪੁਰਾਣਾ ਰਿਕਾਰਡ
ਦਰਅਸਲ ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਮਹਾਨ ਆਸਟਰੇਲੀਆਈ ਕ੍ਰਿਕਟਰ ਡਾਨ ਬ੍ਰੈਡਮੈਨ ਦੇ 89 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨ ਦੇ ਨੇੜ੍ਹੇ ਹਨ। ਬਰੈਡਮੈਨ ਨੇ ਸਾਲ 1930 'ਚ 13 ਪਾਰੀਆਂ 'ਚ ਟੈਸਟ ਕ੍ਰਿਕਟ 'ਚ 1000 ਰਣ ਬਣਾਉਣ ਦਾ ਕਾਰਨਾਮਾ ਕੀਤਾ ਸੀ। ਮਯੰਕ ਅਗਰਵਾਲ ਹੁਣ ਤਕ 8 ਟੈਸਟ ਦੇ ਆਪਣੇ ਕਰੀਅਰ ਦੀਆਂ 12 ਪਾਰੀਆਂ 'ਚ 858 ਦੌੜਾਂ ਬਣਾ ਚੁੱਕਾ ਹੈ। ਜੇਕਰ ਉਹ ਕੋਲਕਾਤਾ ਟੈਸਟ 'ਚ 142 ਦੌੜਾਂ ਹੋਰ ਬਣਾ ਲੈਂਦੇ ਹਨ ਤਾਂ ਫਿਰ ਉਹ 13 ਪਾਰੀਆਂ 'ਚ 1000 ਟੈਸਟ ਦੌੜਾਂ ਪੂਰੀਆਂ ਕਰਨ ਦੇ ਮਾਮਲੇ 'ਚ ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਡਾਨ ਬ੍ਰੈਡਮੈਨ ਦੀ ਬਰਾਬਰੀ ਕਰ ਲੈਣਗੇ। ਇਨ੍ਹਾਂ 8 ਟੈਸਟ 'ਚ ਮੈਚਾਂ 'ਚ ਮਯੰਕ ਨੇ 71.50 ਦੇ ਸ਼ਾਨਦਾਰ ਔਸਤ ਨਾਲ ਦੌੜਾਂ ਬਣਾਈਆਂ ਹਨ। ਮਯੰਕ ਅਗਰਵਾਲ ਦੇ ਨਾਂ ਟੈਸਟ ਕ੍ਰਿਕਟ 'ਚ 3 ਸੈਂਕੜੇ ਹਨ। ਇਨ੍ਹਾਂ 'ਚੋਂ ਦੋ ਤਾਂ ਦੋਹਰੇ ਸੈਂਕੜੇ ਹਨ।

PunjabKesari

ਟਾਪ ਪੰਜ 'ਚ ਵਿਨੋਦ ਕਾਂਬਲੀ ਇਕਲੌਤੇ ਭਾਰਤੀ ਖਿਡਾਰੀ
ਉਂਝ ਤਾਂ ਸਭ ਤੋਂ ਘੱਟ ਪਾਰੀਆਂ 'ਚ 1000 ਟੈਸਟ ਬਣਾਉਣ ਦਾ ਰਿਕਾਰਡ ਇੰਗਲੈਂਡ ਦੇ ਐੱਚ. ਸਟਕਲਿਫ ਦੇ ਨਾਂ ਹੈ, ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਮੈਲਬਰਨ 'ਚ 13 ਫਰਵਰੀ 1925 ਨੂੰ 12 ਪਾਰੀਆਂ 'ਚ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। ਦੂਜੇ ਨੰਬਰ 'ਤੇ ਵੈਸਟਇੰਡੀਜ਼ ਦੇ ਬੱਲੇਬਾਜ਼ ਐਵਰਟਨ ਵੀਕਸ ਹਨ। ਉਨ੍ਹਾਂ ਨੇ ਭਾਰਤ ਖਿਲਾਫ 4 ਫਰਵਰੀ 1949 ਨੂੰ ਮੁੰਬਈ 'ਚ 12 ਹੀ ਪਾਰੀਆਂ 'ਚ ਇਹ ਕੰਮ ਕੀਤਾ। ਇਸ ਲੜੀ 'ਚ ਬ੍ਰੈਡਮੈਨ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੇ 11 ਜੁਲਾਈ 1930 ਨੂੰ ਲੀਡਸ 'ਚ ਇੰਗਲੈਂਡ ਖਿਲਾਫ ਇਹ ਉਪਲਬੱਧੀ ਹਾਸਲ ਕੀਤੀ। 1 ਦਸੰਬਰ 1950 ਨੂੰ ਬ੍ਰਿਸਬੇਨ 'ਚ ਇੰਗਲੈਂਡ ਖਿਲਾਫ 14 ਪਾਰੀਆਂ 'ਚ 1000 ਟੈਸਟ ਦੌੜਾਂ ਪੂਰੀਆਂ ਕਰਨ ਵਾਲੇ ਆਸਟਰੇਲੀਆ ਦੇ ਆਰਏਨ ਹਾਰਵੇ ਚੌਥੇ ਨੰਬਰ 'ਤੇ ਹਨ। ਉਥੇ ਹੀ ਭਾਰਤ ਦੇ ਵਿਨੋਦ ਕਾਂਬਲੀ 5ਵੇਂ ਨੰਬਰ 'ਤੇ ਹਨ। ਉਨ੍ਹਾਂ ਨੇ 18 ਨਵੰਬਰ 1994 ਨੂੰ ਮੁੰਬਈ 'ਚ ਵੈਸਟਇੰਡੀਜ਼ ਖਿਲਾਫ 14 ਪਾਰੀਆਂ 'ਚ ਇਹ ਉਪਲਬੱਧੀ ਹਾਸਲ ਕੀਤੀ ਸੀ।PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ