ਇਸ ਲਿਸਟ ''ਚ ਮੈਕਸਵੇਲ ਨੰਬਰ ਇਕ, ਕੋਹਲੀ ਟਾਪ 10 ''ਚ ਵੀ ਨਹੀਂ

02/23/2018 12:08:23 PM

ਨਵੀਂ ਦਿੱਲੀ (ਬਿਊਰੋ)— ਰਿਕਾਰਡ ਮਸ਼ੀਨ ਵਿਰਾਟ ਕੋਹਲੀ ਦੇ ਨਾਮ ਆਮ ਤੌਰ 'ਤੇ ਹਰ ਮੈਚ ਵਿਚ ਕੋਈ ਨਾ ਕੋਈ ਕੀਰਤੀਮਾਨ ਜੁੜ ਰਿਹਾ ਹੈ। ਉਹ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ (ਆਈ.ਸੀ.ਸੀ.) ਦੀ ਵਨਡੇ ਰੈਂਕਿੰਗਸ ਵਿਚ ਨੰਬਰ 1, ਟੈਸਟ ਰੈਂਕਿੰਗਸ ਵਿਚ ਨੰਬਰ 2 ਅਤੇ ਟੀ20 ਰੈਂਕਿੰਗਸ ਵਿਚ ਨੰਬਰ 3 ਉੱਤੇ ਕਾਬਜ ਹਨ। ਹਾਲ ਹੀ ਵਿਚ ਉਹ ਕ੍ਰਿਕਟ ਇਤਿਹਾਸ ਦੇ ਸਿਰਫ ਦੂਜੇ ਖਿਡਾਰੀ ਬਣੇ ਜਿਨ੍ਹਾਂ ਦੀ ਟੈਸਟ ਅਤੇ ਵਨਡੇ ਰੇਟਿੰਗ 900 ਤੋਂ ਜ਼ਿਆਦਾ ਹੈ। ਅਜਿਹੇ ਵਿਚ ਇਹ ਸੁਣਨਾ ਅਜੀਬ ਲੱਗਦਾ ਹੈ ਕਿ ਉਹ ਕਿਸੇ ਤਾਜ਼ਾ ਜਾਰੀ ਲਿਸਟ ਵਿਚ ਟਾਪ-10 ਵਿਚ ਵੀ ਨਹੀਂ ਹਨ। ਫੇਡਰੇਸ਼ਨ ਆਫ ਇੰਟਰਨੈਸ਼ਨਲ ਕਰਿਕਟਰਸ ਐਸੋਸੀਏਸ਼ਨ (FICA) ਨੇ ਪਹਿਲੀ ਵਾਰ ਟੀ20 ਖਿਡਾਰੀਆਂ ਦੇ ਪ੍ਰਦਰਸ਼ਨ ਦਾ ਇੰਡੇਕਸ ਜਾਰੀ ਕੀਤਾ ਹੈ। ਇਸ ਵਿਚ ਵਿਰਾਟ ਕੋਹਲੀ ਨੂੰ ਟਾਪ-10 ਵਿਚ ਜਗ੍ਹਾ ਨਹੀਂ ਮਿਲੀ ਹੈ। ਦੱਸ ਦਈਏ ਕਿ ਇਸ 'ਚ ਗਲੇਨ ਮੈਕਸਵੇਲ ਨੰਬਰ ਇਕ 'ਤੇ ਹਨ।
13ਵੇਂ ਸਥਾਨ 'ਤੇ ਹਨ ਕੋਹਲੀ
ਕ੍ਰਿਕਟ ਦੇ ਤਿੰਨਾਂ ਫਾਰਮੇਟ ਵਿਚ ਭਾਰਤ ਦੇ ਕਪਤਾਨ ਵਿਰਾਟ ਨੂੰ ਇਸ ਲਿਸਟ ਵਿਚ 13ਵੇਂ ਸਥਾਨ ਉੱਤੇ ਰੱਖਿਆ ਗਿਆ ਹੈ। ਇੰਡੇਕਸ ਨੂੰ ਤਿਆਰ ਕਰਦੇ ਸਮੇਂ ਉਨ੍ਹਾਂ ਦੇ 69 ਟੀ20 ਮੈਚਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚ 141.4 ਦੀ ਸਟਰਾਈਕ ਰੇਟ ਨਾਲ ਉਨ੍ਹਾਂ ਦੇ ਨਾਮ 2,770 ਦੌੜਾਂ ਹਨ। ਉਨ੍ਹਾਂ ਨੂੰ 679 ਅੰਕ ਦਿੱਤੇ ਗਏ ਹਨ।


ਇਸ ਤਰ੍ਹਾਂ ਤਿਆਰ ਕੀਤੀ ਗਈ ਇਹ ਲਿਸਟ
ਫਿਕਾ (FICA) ਨੇ ਕੁਝ ਕ੍ਰਿਕਟ ਮਾਹਰਾਂ ਨਾਲ ਮਿਲ ਕੇ 18 ਮਹੀਨਿਆਂ ਦੀ ਮਿਹਨਤ ਦੇ ਬਾਅਦ ਇਹ ਇੰਡੇਕਸ ਤਿਆਰ ਕੀਤਾ ਹੈ। ਇਸ ਅਭਿਆਨ ਨਾਲ ਜੁੜੇ ਗਾਈ ਇਵਾਂਸ-ਟਿਪਿੰਗ ਨੇ ਦੱਸਿਆ ਕਿ ਇੰਡੇਕਸ ਤਿਆਰ ਕਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਗਿਆ। ਜਿਵੇਂ ਕਿ 180 ਦਾ ਟੀਚਾ ਚੇਜ ਕਰਦੇ ਹੋਏ 100 ਦੀ ਸਟਰਾਈਕ ਰੇਟ ਨਾਲ ਬਣਾਈਆਂ ਗਈਆਂ 40 ਦੌੜਾਂ ਤੋਂ ਜ਼ਿਆਦਾ ਡੈੱਥ ਓਵਰਸ ਵਿਚ 10 ਗੇਂਦਾਂ ਵਿਚ ਬਣਾਈਆਂ ਗਈਆਂ 20 ਦੌੜਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ।

ਬੱਲੇਬਾਜ਼ੀ 'ਚ ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਗਿਆ
ਮਾਹਰਾਂ ਨੇ ਇੰਡੇਕਸ ਦੀ ਗਿਣਤੀ ਲਈ ਬੱਲੇਬਾਜ਼ੀ ਵਿਚ ਸਟਰਾਈਕ ਰੇਟ, ਬੱਲੇਬਾਜ਼ੀ ਐਵਰੇਜ਼ (ਸਾਰੀਆਂ ਪਾਰੀਆਂ ਨੂੰ ਮਿਲਾ ਕੇ ਬੱਲੇਬਾਜ਼ੀ ਐਵਰੇਜ਼), ਟੀਮ ਦੇ ਟੋਟਲ ਦਾ ਕਿੰਨੇ ਫ਼ੀਸਦੀ ਸਕੋਰ ਬਣਾਇਆ, ਬਾਉਂਡਰੀ ਸਟਰਾਈਕ ਰੇਟ, ਐਕਟੀਵਿਟੀ ਰੇਟ (ਕਿੰਨੇ ਫ਼ੀਸਦੀ ਗੇਂਦਾਂ ਦਾ ਸਾਹਮਣਾ ਕੀਤਾ) ਨੂੰ ਧਿਆਨ ਵਿਚ ਰੱਖਿਆ ਗਿਆ।

ਗੇਂਦਬਾਜ਼ੀ ਇੰਡੇਕਸ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਗਿਆ
ਇਕਾਨਮੀ ਰੇਟ, ਇੰਡੇਕਸਡ ਇਕਾਨਮੀ ਰੇਟ (ਖਿਡਾਰੀ ਦੀ ਇਕਾਨਮੀ ਰੇਟ ਬਨਾਮ ਮੈਚ ਦੇ ਜਿਨ੍ਹਾਂ ਸਟੇਜ ਵਿਚ ਗੇਂਦਬਾਜ਼ੀ ਕੀਤੀ ਗਈ ਉਸਦੀ ਗਿਣਤੀ), ਗੇਂਦਬਾਜ਼ੀ ਐਗਰੀਗੇਟ (ਲਈਆਂ ਗਈਆਂ ਵਿਕਟਾਂ ਬਨਾਮ ਕਿੰਨੀਆਂ ਗੇਂਦਾਂ ਸੁੱਟੀਆਂ ਤੇ ਕਿੰਨੀਆਂ ਦੌੜਾਂ ਦਿੱਤੀਆਂ), ਕਿੰਨੇ ਫ਼ੀਸਦੀ ਸਿਕਸ ਖਾਦੇ, ਕਿੰਨੀਆਂ ਡਾਟ ਗੇਂਦਾਂ ਸੁੱਟੀਆਂ।

ਫੀਲਡਿੰਗ ਇੰਡੇਕਸ
ਫੀਲਡਿੰਗ ਇੰਡੇਕਸ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਗਿਆ- ਕੈਚ, ਦੌੜ ਆਉਟੂ, ਸਟੰਪਿੰਗ, ਬਾਈ ਦੌੜ।

ਦੇਖੋ ਲਿਸਟ-


PunjabKesari


Related News