ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲਵੇਗਾ ਵੇਡ
Friday, Mar 15, 2024 - 07:12 PM (IST)

ਹੋਬਾਰਟ– ਆਸਟ੍ਰੇਲੀਅਨ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਗਾਮੀ ਸ਼ੈਫੀਲਡ ਸ਼ੀਲਡ ਫਾਈਨਲ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ ਪਰ ਸਫੈਦ ਗੇਂਦ ਦੇ ਸਵਰੂਪ ’ਚ ਚੋਣ ਲਈ ਉਪਲਬੱਧ ਰਹੇਗਾ।
ਸ਼ੈਫੀਲਡ ਫਾਈਨਲ ਇਥੇ 21 ਮਾਰਚ ਤੋਂ ਤਸਮਾਨੀਆ ਤੇ ਵੈਸਟਰਨ ਆਸਟ੍ਰੇਲੀਆ ਵਿਚਾਲੇ ਸ਼ੁਰੂ ਹੋਵੇਗਾ, ਜਿਹੜਾ ਵੇਡ ਦੇ 2012 ਤੋਂ ਸ਼ੁਰੂ ਹੋਏ ਕਰੀਅਰ ਦਾ ਲਾਲ ਗੇਂਦ ਦਾ ਆਖਰੀ ਮੈਚ ਹੋਵੇਗਾ। ਇਸ ਮੈਚ ਤੋਂ ਬਾਅਦ ਖੱਬੇ ਹੱਥ ਦਾ ਬੱਲੇਬਾਜ਼ ਵੇਡ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2024 ਲਈ ਗੁਜਰਾਤ ਟਾਈਟਨਸ ਨਾਲ ਜੁੜ ਜਾਵੇਗਾ, ਹਾਲਾਂਕਿ ਉਹ ਆਈ. ਪੀ. ਐੱਲ. ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇਗਾ ਕਿਉਂਕਿ ਲੀਗ ਦੇ ਪ੍ਰੋਗਰਾਮ ਸ਼ੀਲਡ ਫਾਈਨਲ ਦੀਆਂ ਮਿਤੀਆਂ ਦੇ ਨਾਲ ਹੀ ਪੈ ਰਹੇ ਹਨ।