ਬਿੱਗ ਬਾਊਟ ਲੀਗ ਦੀ ਡ੍ਰਾਫਟ ਪ੍ਰਕਿਰਿਆ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ ਮੈਰੀਕਾਮ

11/19/2019 12:48:49 AM

ਨਵੀਂ ਦਿੱਲੀ- ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਇੱਥੇ ਪਹਿਲੀ ਬਿੱਗ ਬਾਊਟ ਲੀਗ ਦੀ ਡਰਾਫਟ ਪ੍ਰਕਿਰਿਆ ਲਈ ਦਸਤਖਤ ਕੀਤੇ ਅਤੇ ਉਹ ਇਸ ਲੀਗ ਦੀ ਡਰਾਫਟ ਪ੍ਰਕਿਰਿਆ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ। ਮੈਰੀਕਾਮ ਦੁਨੀਆ ਦੀ ਸਭ ਤੋਂ ਵੱਧ ਰਾਸ਼ੀ ਦੀ ਇਸ ਬਾਕਸਿੰਗ ਲੀਗ ਲਈ ਸਾਈਨ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ। ਇਸ ਤੋਂ ਇਲਾਵਾ ਤਿੰਨ ਰਾਊਂਡ ਦੇ ਮੁਕਾਬਲੇ ਦੇ ਹਰ ਰਾਊਂਡ ਵਿਚ ਸੋਕਰ ਦਿਖਾਉਣ ਸਮੇਤ ਕਈ ਅਹਿਮ ਮਾਮਲਿਆਂ 'ਤੇ ਭਾਰਤੀ ਮੁੱਕੇਬਾਜ਼ੀ ਸੰਘ ਅਤੇ ਬਿੱਗ ਬਾਊਟ ਲੀਗ ਦੇ ਆਯੋਜਕਾਂ ਦੀ ਇਕ ਸਾਂਝੀ ਮੀਟਿੰਗ ਵਿਚ ਫੈਸਲੇ ਲਏ ਗਏ। ਇਸ ਤੋਂ ਇਲਾਵਾ ਮੀਟਿੰਗ ਵਿਚ ਲੀਗ ਲਈ ਖਿਡਾਰੀਆਂ ਦੇ ਹਿੱਸਾ ਲੈਣ, ਟੀਮ ਈਵੈਂਟ, ਕਲਰ ਪਹਿਰਾਵਾ, ਨਿਯਮ ਅਤੇ ਡ੍ਰਾਫਟ ਪ੍ਰਕਿਰਿਆ ਆਦਿ ਮਾਮਲਿਆਂ 'ਤੇ ਕਈ ਫੈਸਲੇ ਲਏ ਗਏ।


Gurdeep Singh

Content Editor

Related News