ਪਿੰਡਾਂ ਤੋਂ ਹੋਵੇਗੀ ਵਿਕਸਿਤ ਭਾਰਤ-ਵਿਕਸਿਤ ਪੰਜਾਬ ਦੀ ਸ਼ੁਰੂਆਤ, ਕੇਂਦਰ ਸਰਕਾਰ ਚੁੱਕ ਰਹੀ ਵੱਡੇ ਕਦਮ
Saturday, Jan 10, 2026 - 04:38 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਟਿਆਲਾ ਵਿਖੇ ਸਾਬਕਾ ਐੱਮ. ਪੀ. ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨਾਲ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਲਾਲਪੁਰਾ ਨੇ ਕੇਂਦਰ ਸਰਕਾਰ ਦੀ ‘ਵਿਕਸਿਤ ਭਾਰਤ ਰੋਜ਼ਗਾਰ ਗਾਰੰਟੀ ਯੋਜਨਾ’ ’ਤੇ ਚਾਨਣਾ ਪਾਇਆ, ਜਿਸ ਤਹਿਤ ਮਜ਼ਦੂਰਾਂ ਨੂੰ 125 ਦਿਨਾਂ ਦੇ ਗਾਰੰਟੀਸ਼ੁਦਾ ਰੋਜ਼ਗਾਰ ਦੇ ਨਾਲ-ਨਾਲ ਖੇਤੀਬਾੜੀ ਦੇ ਆਫ-ਸੀਜ਼ਨ (ਸੁਸਤ ਸਮੇਂ) ਦੌਰਾਨ ਵਾਧੂ 60 ਦਿਨਾਂ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ‘ਵਿਕਸਿਤ ਭਾਰਤ ਅਤੇ ਵਿਕਸਿਤ ਪੰਜਾਬ’ ਵੱਲ ਇਕ ਵੱਡਾ ਕਦਮ ਹੈ, ਜਿਸ ਦਾ ਮਕਸਦ ਪਿੰਡਾਂ ਦੀਆਂ ਸਹੂਲਤਾਂ ਨੂੰ ਵਧਾਉਣਾ, ਲੋਕਾਂ ਦੀ ਕਮਾਈ ਦੇ ਸਾਧਨ ਵਧਾਉਣਾ ਅਤੇ ਪਿੰਡਾਂ ਦਾ ਪੱਕੇ ਤੌਰ ’ਤੇ ਵਿਕਾਸ ਕਰਨਾ ਹੈ। ਹੁਣ ਤੱਕ ਕਾਂਗਰਸ ਅਤੇ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਸਿਰਫ਼ ਖੋਖਲੇ ਵਾਅਦਿਆਂ ਨਾਲ ਗੁੰਮਰਾਹ ਹੀ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਵੱਡੇ ਸ਼ੋਅਰੂਮ 'ਤੇ ਮੀਂਹ ਵਾਂਗ ਵਰ੍ਹਾਈਆਂ ਗੋਲੀਆਂ, ਦੋਵਾਂ ਹੱਥਾਂ ਨਾਲ ਫਾਇਰ ਕਰਦਾ ਰਿਹਾ ਸ਼ੂਟਰ
ਪੁਰਾਣੇ ਰਿਕਾਰਡਾਂ ਬਾਰੇ ਗੱਲ ਕਰਦਿਆਂ ਲਾਲਪੁਰਾ ਨੇ ਦੱਸਿਆ ਕਿ ਜਦੋਂ ਪੰਜਾਬ ਦੇ 6,000 ਪਿੰਡਾਂ ਸਣੇ ਕੁੱਲ13,000 ਪਿੰਡਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮਜ਼ਦੂਰਾਂ ਨੂੰ ਸਾਲ ’ਚ ਸਿਰਫ 26 ਕੁ ਦਿਨ ਹੀ ਕੰਮ ਮਿਲਿਆ ਹੈ। ਇਹ ਅੰਕੜਾ ਸਾਫ ਦੱਸਦਾ ਹੈ ਕਿ ਪਿਛਲੀਆਂ ਅਤੇ ਹੁਣ ਦੀਆਂ ਸਰਕਾਰਾਂ ਪਿੰਡਾਂ ਦੇ ਲੋਕਾਂ ਨੂੰ ਕੰਮ ਦਵਾਉਣ ’ਚ ਬੁਰੀ ਤਰ੍ਹਾਂ ਫੇਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨਵੀਂ ਸਕੀਮ ਸਿਰਫ਼ ਕੰਮ ਦੇਣ ਲਈ ਨਹੀਂ ਹੈ, ਸਗੋਂ ਇਸ ਨਾਲ ਪਿੰਡਾਂ ਦਾ ਸਰਬਪੱਖੀ ਸੁਧਾਰ ਹੋਵੇਗਾ ਅਤੇ ਪਿੰਡਾਂ ਦੇ ਸਿਸਟਮ ਮਜ਼ਬੂਤ ਹੋਣਗੇ। ਇਸ ਰਾਹੀਂ ਹੋਰ ਵੀ ਕਈ ਸਰਕਾਰੀ ਸਕੀਮਾਂ ਦਾ ਰਸਤਾ ਖੁੱਲ੍ਹੇਗਾ, ਜਿਸ ਨਾਲ ਪਿੰਡਾਂ ਦੇ ਲੋਕ ਤਾਕਤਵਰ ਬਣਨਗੇ ਅਤੇ ਪੂਰੇ ਪੰਜਾਬ ਦੀ ਤਰੱਕੀ ਤੇਜ਼ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਉਨ੍ਹਾਂ ਸਾਫ ਕਿਹਾ ਕਿ ਇਹ ’ਗ੍ਰਾਮੀਣ ਮਿਸ਼ਨ’ ਦੇ ਤਹਿਤ ਕਮਾਈ ਅਤੇ ਰੋਜ਼ੀ-ਰੋਟੀ ਦੀ ਪੱਕੀ ਗਾਰੰਟੀ ਹੈ ਤਾਂ ਜੋ ਪਿੰਡ ਦੇ ਲੋਕ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ’ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਤੇ ਬਿਆਨ ਦਾ ਲਾਲਪੁਰਾ ਨੇ ਸਖਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਕਹਿਣਾ ਬਹੁਤ ਸ਼ਰਮਨਾਕ ਹੈ ਅਤੇ ਇਸ ਨਾਲ ਸਾਰੀ ਸਿੱਖ ਕੌਮ ਦੇ ਮਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ, ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਕੇ. ਕੇ. ਸ਼ਰਮਾ, ਹਰਦੇਵ ਸਿੰਘ ਬੱਲੀ, ਸੰਦੀਪ ਮਲਹੋਤਰਾ, ਸਤਬੀਰ ਸਿੰਘ ਖੱਟੜਾ ਅਤੇ ਯੁਵਰਾਜ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਿਹਤ ਨੂੰ ਦੇਖਦਿਆਂ ਲਿਆ ਗਿਆ ਵੱਡਾ ਫ਼ੈਸਲਾ, ਨਵੇਂ ਹੁਕਮ ਹੋਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
