ਨਿੱਜੀ ਕਾਰਨਾਂ ਕਾਰਨ ਪੈਰਿਸ ਓਲੰਪਿਕ ’ਚੋਂ ਮੁਹਿੰਮ ਪ੍ਰਮੁੱਖ ਅਹੁਦੇ ਤੋਂ ਹਟੀ ਮੈਰੀਕਾਮ

Saturday, Apr 13, 2024 - 11:02 AM (IST)

ਨਵੀਂ ਦਿੱਲੀ– 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਸ਼ੁੱਕਰਵਾਰ ਨੂੰ ਆਗਾਮੀ ਪੈਰਿਸ ਓਲੰਪਿਕ ਲਈ ਭਾਰਤ ਦੀ ਮੁਹਿੰਮ ਪ੍ਰਮੁੱਖ ਅਹੁਦੇ ਤੋਂ ਹਟ ਗਈ ਹੈ। ਉਸ ਨੇ ਕਿਹਾ ਕਿ ਨਿੱਜੀ ਕਾਰਨਾਂ ਕਾਰਨ ਉਸਦੇ ਕੋਲ ਹੁਣ ਕੋਈ ਬਦਲ ਨਹੀਂ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਨੇ ਕਿਹਾ ਕਿ ਮੈਰੀਕਾਮ ਨੇ ਉਸ ਨੂੰ ਪੱਤਰ ਲਿਖ ਕੇ ਇਸ ਜ਼ਿੰਮੇਵਾਰੀ ਤੋਂ ਫਾਰਗ ਕਰਨ ਲਈ ਕਿਹਾ ਹੈ। ਮੈਰੀਕਾਮ ਨੇ ਊਸ਼ਾ ਨੂੰ ਲਿਖੇ ਪੱਤਰ ਵਿਚ ਕਿਹਾ,‘‘ਦੇਸ਼ ਦੀ ਕਿਸੇ ਵੀ ਰੂਪ ਵਿਚ ਸੇਵਾ ਕਰਨਾ ਮਾਣ ਦੀ ਗੱਲ ਹੈ ਤੇ ਮੈਂ ਇਸਦੇ ਲਈ ਮਾਨਸਿਕ ਤੌਰ ’ਤੇ ਤਿਆਰ ਸੀ ਪਰ ਮੈਨੂੰ ਅਫੋਸਸ ਹੈ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਚੁੱਕ ਸਕਾਂਗੀ। ਮੈਂ ਨਿੱਜੀ ਕਾਰਨਾਂ ਕਾਰਨ ਪਿੱਛੇ ਹੱਟ ਰਹੀ ਹਾਂ।’’
ਉਸ ਨੇ ਕਿਹਾ, ‘‘ਇਸ ਤਰ੍ਹਾਂ ਨਾਲ ਪਿੱਛੇ ਹਟਣ ਨਾਲ ਸ਼ਰਮਿੰਦਾ ਹਾਂ ਕਿਉਂਕਿ ਮੈਂ ਅਜਿਹਾ ਕਰਦੀ ਨਹੀਂ ਹਾਂ ਪਰ ਮੇਰੇ ਕੋਲ ਕੋਈ ਬਦਲ ਨਹੀਂ ਹੈ। ਮੈਂ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਰਹੇ ਆਪਣੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਲਈ ਹਮੇਸ਼ਾ ਤਿਆਰ ਰਹਾਂਗੀ।’’ ਆਈ. ਓ. ਏ. ਨੇ 21 ਮਾਰਚ ਨੂੰ ਉਸਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਲੰਡਨ ਓਲੰਪਿਕ 2012 ਦੀ ਕਾਂਸੀ ਤਮਗਾ ਜੇਤੂ ਮੈਰੀਕਾਮ 26 ਜੁਲਾਈ ਤੋਂ 11 ਅਗਸਤ ਤਕ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਦਲ ਦੀ ਮੁਹਿੰਮ ਪ੍ਰਮੁੱਖ ਹੁੰਦੀ।


Aarti dhillon

Content Editor

Related News