ਮਾਰਟਿਨ ਗੁਪਟਿਲ ਨੇ ਖੇਡੀ ਧਮਾਕੇਦਾਰ ਪਾਰੀ, ਬਣਾ ਦਿੱਤੇ ਇਹ ਵੱਡੇ ਰਿਕਾਰਡ
Wednesday, Nov 17, 2021 - 09:58 PM (IST)
ਜੈਪੁਰ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਜੈਪੁਰ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਨਿਊਜ਼ੀਲੈਂਡ ਦੀ ਟੀਮ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਤੇ ਮਾਰਕ ਚੈਪਮੈਨ ਦੇ ਅਰਧ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ 164 ਦੌੜਾਂ ਬਣਾਈਆਂ। ਮਾਰਟਿਨ ਗੁਪਟਿਲ ਨੇ ਪਹਿਲੇ ਟੀ-20 ਮੈਚ ਵਿਚ 42 ਗੇਂਦਾਂ ਵਿਚ ਧਮਾਕੇਦਾਰ ਪਾਰੀ 'ਚ 70 ਦੌੜਾਂ ਬਣਾਈਆਂ। ਆਪਣੀ ਇਸ ਪਾਰੀ ਦੇ ਦੌਰਾਨ ਮਾਰਟਿਨ ਗੁਪਟਿਲ ਨੇ ਕਈ ਰਿਕਾਰਡ ਵੀ ਆਪਣੇ ਨਾਂ ਕਰ ਲਏ। ਉਹ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਟੀ-20 ਵਿਚ ਅਰਧ ਸੈਂਕੜਾ ਲਗਾਉਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਆ ਗਏ ਹਨ। ਦੇਖੋ ਮਾਰਟਿਨ ਗੁਪਟਿਲ ਦੇ ਰਿਕਾਰਡ-
ਟੀ-20 ਵਿਚ ਓਪਨਰ ਦੇ ਰੂਪ 'ਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
23- ਰੋਹਿਤ ਸ਼ਰਮਾ
21- ਮਾਰਟਿਨ ਗੁਪਟਿਲ
21- ਡੇਵਿਡ ਵਾਰਨਰ
ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
ਟੀ-20 ਵਿਚ ਸਭ ਤੋਂ ਜ਼ਿਆਦਾ 30 ਪਲਸ ਸਕੋਰ
48- ਮਾਰਟਿਨ ਗੁਪਟਿਲ
43- ਵਿਰਾਟ ਕੋਹਲੀ
42- ਅਰੋਨ ਫਿੰਚ
37- ਬਾਬਰ ਆਜ਼ਮ
37- ਰੋਹਿਤ ਸ਼ਰਮਾ
ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ
ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਟੀ-20 ਅਰਧ ਸੈਂਕੜੇ ਸਭ ਤੋਂ ਜ਼ਿਆਦਾ ਟੀਮਾਂ ਦੇ ਵਿਰੁੱਧ
9- ਮਾਰਟਿਨ ਗੁਪਟਿਲ
8- ਬ੍ਰੇਂਡਨ ਮੈੱਕਲਮ
7- ਕੇਨ ਵਿਲੀਅਮਸਨ
7- ਕਾਲਿਨ ਮੁਨਰੋ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।