ਰੀਓ ’ਚ ਸੋਨ ਤਮਗ਼ਾ ਜੇਤੂ ਮਰੀਅੱਪਨ ਥੰਗਾਵੇਲੂ ਹੋਣਗੇ ਟੋਕੀਓ ਪੈਰਾਲੰਪਿਕ ਦੇ ਝੰਡਾਬਰਦਾਰ
Saturday, Jul 03, 2021 - 11:25 AM (IST)
ਨਵੀਂ ਦਿੱਲੀ— ਚੋਟੀ ਦੇ ਪੈਰਾ-ਅਥਲੀਟ ਮਰੀਅੱਪਨ ਥੰਗਾਵੇਲੂ ਨੂੰ ਟੋਕੀਓ ਪੈਰਾਲੰਪਿਕ ਖੇਡਾਂ ਲਈ ਭਾਰਤੀ ਦਲ ਦਾ ਝੰਡਾਬਰਦਾਰ ਚੁਣਿਆ ਗਿਆ। ਟੋਕੀਓ ਪੈਰਾਲੰਪਿਕ ਖੇਡ 24 ਅਗਸਤ ਤੋਂ 5 ਸਤੰਬਰ ਤਕ ਹੋਣਗੇ। ਰਾਸ਼ਟਰੀ ਅਦਾਰੇ ਦੀ ਕਾਰਜਕਾਰੀ ਕਮੇਟੀ ਨੇ ਝੰਡਾਬਰਦਾਰ ਲਈ 2016 ਰੀਓ ਪੈਰਾਲੰਪਿਕ ’ਚ ਟੀ-42 ਮੁਕਾਬਲੇ ਦੇ ਸੋਨ ਤਮਗ਼ਾ ਜਿੱਤਣ ਵਾਲੇ ਹਾਈ ਜੰਪ ਦੇ ਅਥਲੀਟ ਥੰਗਾਵੇਲੂ ਦੀ ਚੋਣ ਕੀਤੀ ਹੈ।
ਪੈਰਾਅਥਲੈਟਿਕਸ ਦੇ ਚੇਅਰਮੈਨ ਆਰ. ਸੱਤਿਆਨਾਰਾਇਣ ਨੇ ਕਿਹਾ ਕਿ ਮਰੀਅਪੱਨ ਥੰਗਾਵੇਲੂ ਟੋਕੀਓ ਪੈਰਾਲੰਪਿਕ ’ਚ ਭਾਰਤੀ ਦਲ ਦੇ ਝੰਡਾਬਰਦਾਰ ਹੋਣਗੇ। ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਦੀ ਕਾਰਜਕਾਰੀ ਕਮੇਟੀ ਦੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ। 25 ਸਾਲਾ ਥੰਗਾਵੇਲੂ ਨੂੰ ਪਿਛਲੇ ਸਾਲ ਦੇਸ਼ ਦੇ ਚੋਟੀ ਦੇ ਪੁਰਸਕਾਰ ਖੇਲ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ। ਚੋਣ ਕਮੇਟੀ ਨੇ 24 ਪੈਰਾ ਐਥਲੀਟਾਂ ਨੂੰ ਟੋਕੀਓ ਪੈਰਾਲੰਪਿਕ ਲਈ ਚੁਣਿਆ ਹੈ।