ਖਿਤਾਬ ਲਈ ਭਿੜਨਗੇ ਮਣੀਪੁਰ ਪੁਲਸ ਤੇ ਸੇਤੂ ਐੈੱਫ. ਸੀ.
Tuesday, May 21, 2019 - 01:08 AM (IST)

ਲੁਧਿਆਣਾ- ਮਣੀਪੁਰ ਪੁਲਸ ਤੇ ਸੇਤੂ ਪੁਲਸ ਨੇ ਹੀਰੋ ਭਾਰਤੀ ਮਹਿਲਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਮਣੀਪੁਰ ਪੁਲਸ ਨੇ ਗੋਕੂਲਮ ਕੇਰਲ ਐੱਫ. ਸੀ. ਨੂੰ 4-2 ਨਾਲ ਹਰਾਇਆ ਜਦਕਿ ਸੇਤੂ ਐੱਫ. ਸੀ. ਨੇ ਐੱਸ. ਐੈੱਸ. ਬੀ. ਮਹਿਲਾ ਐੱਫ. ਸੀ. ਨੂੰ ਇਕਪਾਸੜ ਮੁਕਾਬਲੇ ਵਿਚ 8-1 ਨਾਲ ਕਰਾਰੀ ਹਾਰ ਦਿੱਤੀ। ਮਣੀਪੁਰ ਪੁਲਸ ਲਈ ਬਾਲਾ ਦੇਵੀ ਇਕ ਵਾਰ ਫਿਰ ਸਟਾਰ ਖਿਡਾਰੀ ਸਾਬਤ ਹੋਈ, ਜਿਸ ਨੇ ਸਾਰੇ ਚਾਰ ਗੋਲ ਕੀਤੇ। ਉਸ ਦੇ ਨਾਂ ਟੂਰਨਾਮੈਂਟ ਦੇ 6 ਮੈਚਾਂ ਵਿਚੋਂ ਹੁਣ ਤੱਕ 26 ਗੋਲ ਹਨ। ਸੇਤੂ ਐੱਫ. ਸੀ. ਲਈ ਸਰਿਤਾ ਭੰਡਾਰੀ ਨੇ ਚਾਰ ਗੋਲ ਕੀਤੇ। ਉਸ ਨੇ ਟੂਰਨਾਮੈਂਟ ਵਿਚ ਹੁਣ ਤੱਕ 13 ਗੋਲ ਕੀਤੇ ਹਨ।