ਮਾਨਚੈਸਟਰ ਸਿਟੀ ਜਿੱਤਿਆ, ਯੂਨਾਈਟਿਡ ਨੇ ਖੇਡਿਆ ਡਰਾਅ

Monday, Jan 06, 2020 - 09:32 AM (IST)

ਮਾਨਚੈਸਟਰ ਸਿਟੀ ਜਿੱਤਿਆ, ਯੂਨਾਈਟਿਡ ਨੇ ਖੇਡਿਆ ਡਰਾਅ

ਸਪੋਰਟਸ ਡੈਸਕ— ਇੰਗਲਿਸ਼ ਐੱਫ. ਏ. ਕੱਪ ਵਿਚ ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਨੇ ਪੋਰਟ ਵਿਲੇ ਨੂੰ 4-1 ਨਾਲ ਹਰਾ ਕੇ ਚੌਥੇ ਗੇੜ ਵਿਚ ਥਾਂ ਬਣਾਈ ਜਦਕਿ ਤੀਜੇ ਗੇੜ ਦੇ ਇਕ ਹੋਰ ਅਹਿਮ ਮੁਕਾਬਲੇ ਵਿਚ ਮਾਨਚੈਸਟਰ ਯੂਨਾਈਟਿਡ ਨੂੰ ਵੁਲਵਰਹੈਂਪਟਨ ਖ਼ਿਲਾਫ਼ 0-0 ਨਾਲ ਡਰਾਅ ਖੇਡਣਾ ਪਿਆ। ਮੈਨੇਜਰ ਓਲੇ ਗਨਰ ਸੋਲਸਕਜੇਰ ਦੀ ਯੂਨਾਈਟਿਡ ਦੀ ਟੀਮ ਵੁਲਵਰਹੈਂਪਟਨ ਖ਼ਿਲਾਫ਼ ਮੁਕਾਬਲੇ ਵਿਚ ਕਮਜ਼ੋਰ ਨਜ਼ਰ ਆਈ ਤੇ ਪਿਛਲੇ ਪੰਜ ਸਾਲ ਵਿਚ ਪਹਿਲੀ ਵਾਰ ਉਹ ਕਿਸੇ ਘਰੇਲੂ ਲੀਗ ਵਿਚ ਗੋਲਡ ਪੋਸਟ 'ਤੇ ਕੋਈ ਨਿਸ਼ਾਨਾ ਤਕ ਨਾ ਲਾ ਸਕੀ ਓਧਰ ਏਤਿਹਾਦ ਸਟੇਡੀਅਮ ਵਿਚ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਸੱਤ ਤਬਦੀਲੀਆਂ ਨਾਲ ਮੈਦਾਨ ਵਿਚ ਉਤਰੇ। ਸਿਟੀ ਲਈ ਅਲੈਗਜ਼ੈਂਡਰ ਜਿੰਚੇਂਕੋ, ਸਰਜੀਓ ਅਗਿਊਰੋ, ਟੇਲਰ ਵਾਰਵੁਡ ਬੇਲਿਸ ਤੇ ਫਿਲ ਫੋਡੇਨ ਨੇ ਗੋਲ ਕੀਤੇ ਜਦਕਿ ਪੋਰਟ ਵਿਲੇ ਲਈ ਟਾਮ ਪੋਪ ਨੇ ਇਕਲੌਤਾ ਗੋਲ ਕੀਤਾ। ਓਧਰ ਸ਼ਨੀਵਾਰ ਨੂੰ ਖੇਡੇ ਗਏ ਇਕ ਹੋਰ ਅਹਿਮ ਮੁਕਾਬਲੇ ਵਿਚ ਪਹਿਲੇ ਅੱਧ ਵਿਚ ਤਿੰਨ ਗੋਲ ਦੀ ਬੜ੍ਹਤ ਲੈਣ ਦੇ ਬਾਵਜੂਦ ਵਾਰਟਫੋਰਟ ਨੂੰ ਟ੍ਰਾਨਮੇਰੇ ਖ਼ਿਲਾਫ਼ 3-3 ਨਾਲ ਡਰਾਅ ਖੇਡਣਾ ਪਿਆ।


author

Tarsem Singh

Content Editor

Related News