ਟੀਮ ਇੰਡੀਆ ਨੂੰ ਲੜਕੀ ਬਣਾ ਕੇ ਯੁਵੀ ਨੇ ਪੁੱਛਿਆ- ਕਿਸ ਨੂੰ ਬਣਾਓਗੇ ਆਪਣੀ GF

06/23/2020 4:02:22 PM

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਅੱਜ ਕਲ ਲੜਕਿਆ ਦੇ ਫੀਮੇਲ ਵਰਜ਼ਨ ਕਾਫ਼ੀ ਪ੍ਰਸਿੱਧ ਹੋ ਰਹੇ ਹਨ। ਫੇਸ ਐਪ ਦੇ ਜ਼ਰੀਏ ਕੀਤੇ ਜਾਣ ਵਾਲੇ ਇਸ ਇਫੈਕਟ ਨੂੰ ਹਰ ਕੋਈ ਕਾਫ਼ੀ ਪਸੰਦ ਕਰ ਰਿਹਾ ਹੈ। ਇਸ ਦਾ ਨਤੀਜਾ ਵੀ ਕਾਫ਼ੀ ਦਮਦਾਰ ਹਨ। ਆਰਟੀਫਿਸ਼ਲ ਇੰਟੈਲੀਜੈਂਸੀ ਦੇ ਜ਼ਰੀਏ ਇਹ ਐਪ ਚਿਹਰੇ ਦੇ ਸਾਰੇ ਹੁਲੀਏ ਦਾ ਅਜਿਹਾ ਫੀਮੇਲ ਅਕਸ ਉਤਾਰਦਾ ਹੈ ਕਿ ਤੁਹਾਡਾ ਲੜਕੀ ਅਵਤਾਰ ਤਿਆਰ ਹੋ ਜਾਵੇਗਾ।

PunjabKesari

ਯੁਵਰਾਜ ਸਿੰਘ ਨੇ ਵੀ ਕੁਝ ਅਜਿਹਾ ਹੀ ਕੀਤਾ ਪਰ ਯੁਵੀ ਹੋਰਾਂ ਤੋਂ 2 ਕਦਮ ਅੱਗੇ ਵੱਧ ਕੇ ਇਸ ਫਿਲਟਰ ਦਾ ਇਸਤੇਮਾਲ ਕਰ ਰਹੇ ਹਨ।

PunjabKesari

ਯੁਵਰਾਜ ਨੇ ਬਣਾਇਆ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੜਕੀ
ਯੁਵਰਾਜ ਨੇ ਇਕ ਜਾਂ ਦੋ ਨਹੀਂ ਸਗੋਂ ਪੂਰੀ ਭਾਰਤੀ ਟੀਮ ਨੂੰ ਹੀ ਲੜਕੀ ਬਣਾ ਦਿੱਤਾ ਹੈ। ਇਹ ਪੂਰੇ 14 ਖਿਡਾਰੀਆਂ ਦੀ ਟੀਮ ਹੈ, ਜਿਸ ਵਿਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਜਡੇਜਾ, ਪੰਡਯਾ, ਰਹਾਨੇ, ਕੁਲਦੀਪ ਯਾਦਵ, ਚਾਹਲ, ਅਸ਼ਵਿਨ, ਸ਼ਮੀ ਤੇ ਬੁਮਰਾਹ ਹਨ।

PunjabKesari

ਇਨ੍ਹਾਂ ਸਾਰਿਆਂ ਖਿਡਾਰੀਆਂ ਦੇ ਲੜਕੀ ਵਰਜ਼ਨ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਯੁਵੀ ਨੇ ਲਿਖਿਆ ਕਿ ਤੁਸੀਂ ਲੋਕ ਦੱਸੋ, ਕਿਸ ਨੂੰ ਆਪਣੀ ਗਰਲਫ੍ਰੈਂਡ ਦੇ ਤੌਰ 'ਤੇ ਚੁਣੋਗੇ। ਮੈਂ ਆਪਣਾ ਜਵਾਬ ਕੱਲ ਦੇਵਾਂਗਾ। ਇਸ ਤੋਂ ਬਾਅਦ ਲੋਕਾਂ ਨੇ ਭੁਵਨੇਸ਼ਵਰ ਨੂੰ ਵੱਡੀ ਗਿਣਤੀ ਵਿਚ ਚੁਣਿਆ। ਖਾਸ ਗੱਲ ਇਹ ਹੈ ਕਿ ਖਿਡਾਰੀਆਂ ਦੇ ਫੀਮੇਲ ਵਰਜ਼ਨ ਜਿੱਥੇ ਕਾਫ਼ੀ ਅਸਲੀ ਲੱਗ ਰਹੇ ਹਨ ਤਾਂ ਉੱਥੇ ਹੀ ਭੁਵਨੇਸ਼ਵਰ ਦਾ ਲੁੱਕ ਸਭ ਤੋਂ ਸੁੰਦਰ ਲੱਗ ਰਿਹਾ ਹੈ।


Ranjit

Content Editor

Related News