ਬੰਗਲਾਦੇਸ਼ ਦੇ ਇਸ ਖਿਡਾਰੀ ਨੇ ਮੈਚ ਵਿਚਾਲੇ ਹੀ ਲਿਆ ਸੰਨਿਆਸ, BCB ਹੋਇਆ ਨਾਰਾਜ਼

Saturday, Jul 10, 2021 - 12:37 PM (IST)

ਬੰਗਲਾਦੇਸ਼ ਦੇ ਇਸ ਖਿਡਾਰੀ ਨੇ ਮੈਚ ਵਿਚਾਲੇ ਹੀ ਲਿਆ ਸੰਨਿਆਸ, BCB ਹੋਇਆ ਨਾਰਾਜ਼

ਸਪੋਰਟਸ ਡੈਸਕ— ਬੰਗਲਾਦੇਸ਼ ਤੇ ਜ਼ਿੰਬਾਬਵੇ ਵਿਚਾਲੇ ਟੈਸਟ ਮੈਚ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਪਰ ਇਸ ਇਕ ਮੈਚ ਦੀ ਟੈਸਟ ਸੀਰੀਜ਼ ਦੇ ਦੌਰਾਨ ਹੀ ਬੰਗਲਾਦੇਸ਼ ਦੇ ਮਹਿਮੁਦੱਲ੍ਹਾ ਨੇ ਟੈਸਟ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨਾਂ ਨੇ ਇਸ ਬਾਰੇ ’ਚ ਆਪਣੀ ਟੀਮ ਦੇ ਸਾਥੀ ਖਿਡਾਰੀਆਂ ਨੂੰ ਦੱਸ ਦਿੱਤਾ ਕਿ ਹੁਣ ਉਹ ਹੋਰ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ ਹਨ। ਦਿਨ ਦੀ ਖੇਡ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੇ ਆਪਣੇ ਇਸ ਸੰਨਿਆਸ ’ਤੇ ਚੁੱਪੀ ਬਣਾਈ ਰੱਖੀ। ਮਹਿਮੁਦੱਲ੍ਹਾ ਦੇ ਅਚਾਨਕ ਸੰਨਿਆਸ ਲੈਣ ਨਾਲ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਪ੍ਰਧਾਨ ਨਜਮੁਲ ਹਸਨ ਪਾਪੋਨ ਨਾਰਾਜ਼ ਹੋ ਗਏ।
ਇਹ ਵੀ ਪੜ੍ਹੋ : ਤਸਕਿਨ ਤੇ ਮੁਜਾਰਬਾਨੀ ’ਤੇ ICC ਨੇ ਲਾਇਆ ਜੁਰਮਾਨਾ, ਮੈਦਾਨ ’ਚ ਭਿੜ ਗਏ ਸਨ ਦੋਵੇਂ ਖਿਡਾਰੀ

PunjabKesariਹਸਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਖੇਡ ਵਿਚਾਲੇ ਸੰਨਿਆਸ ਦਾ ਐਲਾਨ ਟੀਮ ’ਤੇ ਨਾਂ ਪੱਖੀ ਅਸਰ ਛੱਡ ਸਕਦਾ ਹੈ। ਹਸਨ ਨੇ ਮਹਿਮੂਦੁੱਲ੍ਹਾ ਦੇ ਫ਼ੈਸਲੇ ਨੂੰ ਗ਼ੈਰ ਮਨਜ਼ੂਰਸ਼ੁਦਾ ਤੇ ਭਾਵਨਾ ਦੇ ਵੱਸ ’ਤੇ ਆਧਾਰਤ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਅਧਿਕਾਰਤ ਤੌਰ ’ਤੇ ਸੂਚਨਾ ਨਹੀਂ ਦਿੱਤੀ ਗਈ ਤੇ ਕਿਸੇ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਹੁਣ ਟੈਸਟ ਨਹੀਂ ਖੇਡਣਾ ਚਾਹੁੰਦਾ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਖੇਡਣਾ ਨਹੀਂ ਚਾਹੁੰਦਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਸੀਰੀਜ਼ ਵਿਚਾਲੇ ਗੜਗੜੀ ਪੈਦਾ ਕਰਨ ਦੀ ਜ਼ਰੂਰਤ ਨਹੀਂ ਹੈ। ਮਹਿਮੁਦੱਲ੍ਹਾ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2009 ’ਚ ਕੀਤੀ ਸੀ। ਟੈਸਟ ਕ੍ਰਿਕਟ ’ਚ ਉਹ 3 ਹਜ਼ਾਰ ਦੌੜਾਂ ਬਣਾਉਣ ਤੋਂ ਸਿਰਫ਼ 86 ਦੌੜਾਂ ਦੂਰ ਹਨ। ਉਨ੍ਹਾਂ ਨੇ ਜ਼ਿੰਬਾਬਵੇ ਖ਼ਿਲਾਫ਼ ਇਕਮਾਤਰ ਟੈਸਟ ਮੈਚ ’ਚ ਅਜੇਤੂ 150 ਦੌੜਾਂ ਦੀ ਪਾਰੀ ਖੇਡੀ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News