ਮਨਗਾਂਵਕਰ ਨੇ ਜਿੱਤਿਆ ਮਹਾਰਾਸ਼ਟਰ ਓਪਨ ਦਾ ਖਿਤਾਬ

Thursday, Aug 22, 2019 - 10:31 AM (IST)

ਮਨਗਾਂਵਕਰ ਨੇ ਜਿੱਤਿਆ ਮਹਾਰਾਸ਼ਟਰ ਓਪਨ ਦਾ ਖਿਤਾਬ

ਮੁੰਬਈ— ਚੋਟੀ ਦਾ ਦਰਜਾ ਪ੍ਰਾਪਤ ਮਹੇਸ਼ ਮਨਗਾਂਵਕਰ ਨੇ ਬੁੱਧਵਾਰ ਨੂੰ ਇੱਥੇ 44ਵੇਂ ਮਹਾਰਾਸ਼ਟਰ ਰਾਜ ਸੀਨੀਅਰ ਸਕੁਐਸ਼ ਟੂਰਨਾਮੈਂਟ 'ਚ ਪੁਰਸ਼ ਸਿੰਗਲ ਦਾ ਖਿਤਾਬ ਜਿੱਤਿਆ। ਪੁਰਸ਼ਾਂ ਦੇ ਓਪਨ ਫਾਈਨਲ 'ਚ ਮਨਗਾਂਵਕਰ ਨੇ ਦੂਜਾ ਦਰਜਾ ਪ੍ਰਾਪਤ ਅਭਿਸ਼ੇਕ ਪ੍ਰਧਾਨ ਤੋਂ ਪਹਿਲਾਂ ਗੇਮ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ 9-11, 11-3, 11-5, 11-3 ਨਾਲ ਜਿੱਤ ਦਰਜ ਕੀਤੀ। ਲੜਕਿਆਂ ਦੇ ਅੰਡਰ-19 ਫਾਈਨਲ 'ਚ ਗੋਆ ਦੇ ਅਨੁਭਵੀ ਯਸ਼ ਫੜਤੇ ਨੇ ਗੈਰ ਦਰਜਾ ਪ੍ਰਾਪਤ ਨੀਲ ਜੋਸ਼ੀ ਨੂੰ 11-5, 12-10, 11-7 ਨਾਲ ਹਰਾਇਆ। ਮਹਿਲਾ ਓਪਨ 'ਚ ਤਨਵੀ ਖੰਨਾ ਨੇ ਯੋਸ਼ਤਾ ਸਿੰਘ ਨੂੰ 11-4, 11-6, 11-6 ਨਾਲ ਹਰਾ ਕੇ ਖਿਤਾਬ ਜਿੱਤਿਆ ਜਦਕਿ ਲੜਕੀਆਂ ਦੇ ਅੰਡਰ-19 ਫਾਈਨਲ 'ਚ ਯੋਸ਼ਤਾ ਸਿੰਘ ਨੇ ਅਮਿਰਾ ਸਿੰਘ ਨੂੰ 11-9, 13-11, 5-11, 12-10 ਨਾਲ ਹਰਾਇਆ।


author

Tarsem Singh

Content Editor

Related News