ਮਹਾਰਾਸ਼ਟਰ ਸਕੁਐਸ਼ ਓਪਨ ''ਚ ਮਹੇਸ਼ ਅਤੇ ਉਰਵਸ਼ੀ ਕਰਨਗੇ ਅਗਵਾਈ
Tuesday, Aug 13, 2019 - 12:56 PM (IST)

ਮੁੰਬਈ— ਮਹੇਸ਼ ਮਨਗਾਂਵਕਰ ਅਤੇ ਉਰਵਸ਼ੀ ਜੋਸ਼ੀ 16 ਅਗਸਤ ਤੋਂ ਬਾਂਬੇ ਜਿਮਖਾਨਾ 'ਚ ਹੋਣ ਵਾਲੇ 44ਵੇਂ ਮਹਾਰਾਸ਼ਟਰ ਸੂਬਾ ਸਕੁਐਸ਼ ਟੂਰਨਾਮੈਂਟ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੀ ਅਗਵਾਈ ਕਰਨਗੇ। ਵਰਤਮਾਨ 'ਚ ਭਾਰਤ ਦੇ ਨੰਬਰ ਦੋ ਖਿਡਾਰੀ ਮਨਗਾਂਵਕਰ ਅਤੇ ਦੇਸ਼ ਦੀ ਤੀਜੀ ਨੰਬਰ ਦੀ ਮਹਿਲਾ ਖਿਡਾਰਨ ਉਰਵਸ਼ੀ ਜੋਸ਼ੀ ਨੂੰ ਇਸ 7.5 ਲੱਖ ਰੁਪਏ ਇਨਾਮੀ ਟੂਰਨਾਮੈਂਟ 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਭਾਰਤ ਦੇ ਨੰਬਰ ਤਿੰਨ ਪੁਰਸ਼ ਖਿਡਾਰੀ ਵਿਕਰਮ ਮਲਹੋਤਰਾ ਅਤੇ ਨੰਬਰ ਚਾਰ ਮਹਿਲਾ ਖਿਡਾਰਨ ਤਨਵੀ ਖੰਨਾ ਨੂੰ ਆਪਣੇ-ਆਪਣੇ ਵਰਗਾਂ 'ਚ ਦੂਜਾ ਦਰਜਾ ਮਿਲਿਆ ਹੈ।