ਟੈਕਸ ਭਰਨ ''ਚ ਨੰਬਰ-1 ਐੱਮ.ਐੱਸ.ਧੋਨੀ, ਬਣਾਇਆ ਰਿਕਾਰਡ
Tuesday, Jul 24, 2018 - 10:36 AM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਵੀ ਇਕ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਸਭ ਤੋਂ ਜ਼ਿਆਦਾ ਟੈਸਟ ਭਰਨ ਦਾ ਹੈ। ਦਰਅਸਲ, ਧੋਨੀ ਨੇ ਵਿੱਤ ਸਾਲ 2017-18 'ਚ 12.17 ਕਰੋੜ ਰੁਪਏ ਟੈਕਸ ਜਮ੍ਹਾ ਕਰਵਾਇਆ ਹੈ। ਇਹ ਟੈਸਟ ਦੇਣਦਾਰੀ ਬਿਹਾਰ ਅਤੇ ਝਾਰਖੰਡ ਖੇਤਰ 'ਚ ਸਭ ਤੋਂ ਜ਼ਿਆਦਾ ਹੈ। ਆਈ.ਟੀ. ਹੈੱਡਕੁਆਰਟਰ (ਬਿਹਾਰ ਅਤੇ ਝਾਰਖੰਡ) ਦੀ ਜੁਆਇੰਟ ਕਮਿਸ਼ਨਰ ਨਿਸ਼ਾ ਅਰੋਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ,' ਧੋਨੀ ਨੇ ਵਿੱਤ ਸਾਲ 2017-18 'ਚ ਬਿਹਾਰ, ਝਾਰਖੰਡ ਖੇਤਰ 'ਚ ਸਭ ਤੋਂ ਜ਼ਿਆਦਾ ਟੈਸਟ ਜਮ੍ਹਾ ਕੀਤਾ ਹੈ।'
ਇਸ ਤੋਂ ਪਹਿਲਾਂ 2016-17 ਵਿੱਤ ਸਾਲ 'ਚ 37 ਸਾਲ ਦੇ ਧੋਨੀ ਨੇ 10.93 ਕਰੋੜ ਰੁਪਏ ਟੈਸਟ ਜਮ੍ਹਾਂ ਕੀਤਾ ਸੀ। ਧੋਨੀ 2013-14 'ਚ ਵੀ ਇਸ ਖੇਤਰ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸ਼ਖਸ ਸਨ। ਫੋਬਰਸ ਦੇ ਮੁਤਾਬਕ, ਸਾਲ 2015 'ਚ ਕੈਪਟਨ ਕੂਲ ਦੀ ਨੈੱਟ ਵਰਥ 111 ਮਿਲੀਅਨ ਡਾਲਰ (ਕਰੀਬ 765 ਕਰੋੜ ਰੁਪਏ) ਸੀ। ਉਸ ਸਾਲ ਧੋਨੀ ਨੇ ਕਰੀਬ 217 ਕਰੋੜ ਰੁਪਏ ਕਮਾਏ ਸਨ। ਇਸ 'ਚ 24 ਕਰੋੜ ਦੇ ਕਰੀਬ ਉਨ੍ਹਾਂ ਦੀ ਤਨਖਾਹ ਅਤੇ ਬਾਕੀ ਪੈਸੇ ਵਿਗਿਆਪਨਾਂ ਤੋਂ ਆਏ ਸਨ।
ਦੱਸ ਦਈਏ ਕਿ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਉਹ ਟੈਸਟ ਅਤੇ ਵਨ ਡੇ ਟੀਮ ਦੀ ਕਪਤਾਨੀ ਵੀ ਛੱਡ ਚੁੱਕੇ ਹਨ। ਇਸ ਵਾਰ ਉਨ੍ਹਾਂ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਨੇ ਫਿਰ ਤੋਂ ਆਈ.ਪੀ.ਐੱਲ. ਕੱਪ ਜਿੱਤਿਆ ਸੀ। ਧੋਨੀ ਕ੍ਰਿਕਟ ਖੇਡਣ ਤੋਂ ਇਲਾਵਾ ਬਾਕੀ ਖੇਡਾਂ ਨਾਲ ਵੀ ਜੁੜੇ ਹੋਏ ਹਨ। ਇੰਡੀਅਨ ਸੁਪਰ ਲੀਗ 'ਚ ਉਨ੍ਹਾਂ ਦੀ ਫੁੱਟਬਾਲ ਦੀ ਇਕ ਟੀਮ ਹੈ ਅਤੇ ਹਾਕੀ ਇੰਡੀਆ ਲੀਗ 'ਚ ਉਹ ਰਾਂਚੀ ਟੀਮ ਦੇ ਜੁਆਇੰਟ ਓਨਰ ਹਨ। ਇਸਦੇ ਨਾਲ ਹੀ ਉਨ੍ਹਾਂ ਨੇ 2017 'ਚ ਆਪਣੀ ਕੱਪੜੇ ਦੀ ਬ੍ਰੈਂਡ ' ਸੇਵਨ' ਵੀ ਸ਼ੁਰੂ ਕੀਤੀ ਸੀ। ਹੁਣ ਉਹ ਰਾਂਚੀ 'ਚ ਇਕ ਫਾਈਵ ਸਟਾਰ ਹੋਟਲ ਬਣਾਉਣਾ ਚਾਹੁੰਦੇ ਹਨ। ਇਸਦੇ ਲਈ ਉਨ੍ਹਾਂ ਨੇ ਰਾਜ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ।
