IPL 2021 : ਚੇਨੱਈ ਦੀ ਹਾਰ ਤੋਂ ਬਾਅਦ ਧੋਨੀ ਨੂੰ ਇਕ ਹੋਰ ਝਟਕਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ
Sunday, Apr 11, 2021 - 12:41 PM (IST)
ਮੁੰਬਈ— ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ’ਤੇ ਇੱਥੇ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਟੀਮ ਦੇ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲੇ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਲਈ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਭਾਵ ਚੇਨੱਈ ਦੀ ਟੀਮ ਨਿਰਧਾਰਤ ਸਮੇਂ ’ਚ ਓਵਰ ਪੂਰਾ ਨਹੀਂ ਕਰ ਸਕੀ ਸੀ। ਤਿੰਨ ਵਾਰ ਦੀ ਚੈਂਪੀਅਨ ਸੁਪਰਕਿੰਗਜ਼ ਦੀ ਆਈ. ਪੀ. ਐੱਲ. 14 ’ਚ ਸ਼ੁਰੂਆਤ ਖ਼ਰਾਬ ਰਹੀ ਜਦੋਂ ਟੀਮ ਨੂੰ ਆਪਣੇ ਪਹਿਲੇ ਹੀ ਮੁਕਾਬਲੇ ’ਚ ਸ਼ਨੀਵਾਰ ਨੂੰ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਵਾਨਖੇੜੇ ਸਟੇਡੀਅਮ ’ਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਆਈ. ਪੀ. ਐੱਲ. ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਦੇ ਮੁਤਾਬਕ, ‘‘ਆਈ. ਪੀ. ਐੱਲ. ਦੇ ਜ਼ਾਬਤੇ ਦੇ ਤਹਿਤ ਘੱਟੋ-ਘੱਟ ਓਵਰ ਰਫ਼ਤਾਰ ਅਪਰਾਧ ਨਾਲ ਸਬੰਧਤ ਇਹ ਟੀਮ ਦਾ ਪਹਿਲਾ ਅਪਰਾਧ ਹੈ। ਇਸ ਲਈ ਧੋਨੀ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਦੇ ਦੂਜੇ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨੱਈ ਨੇ ਨਿਰਧਾਰਿਤ 20 ਓਵਰਾਂ ’ਚ ਸੱਤ ਵਿਕਟ ’ਤੇ 188 ਰਨ ਬਣਾਏ।
ਇਹ ਵੀ ਪੜ੍ਹੋ : IPL 2021 : ਦਮਦਾਰ ਸਨਰਾਈਜ਼ਰਜ਼ ਦੇ ਸਾਹਮਣੇ ਦੋ ਵਾਰ ਦੀ ਚੈਂਪੀਅਨ KKR ਦੀ ਚੁਣੌਤੀ
ਇਸਦੇ ਜਵਾਬ ’ਚ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਅਤੇ ਪਿ੍ਰਥਵੀ ਸ਼ਾ ਦੀਆਂ ਦਮਦਾਰ ਪਾਰੀਆਂ ਦੀ ਮਦਦ ਨਾਲ ਦਿੱਲੀ ਨੇ ਇਸ ਉਦੇਸ਼ ਨੂੰ 18.4 ਓਵਰ ’ਚ ਤਿੰਨ ਵਿਕਟ ਗੁਆ ਕੇ ਹਾਸਿਲ ਕਰ ਲਿਆ। ਚੇਨੱਈ ਵੱਲੋਂ ਸੁਰੇਸ਼ ਰੈਨਾ ਨੇ ਸਭ ਤੋਂ ਜ਼ਿਆਦਾ 54 ਰਨ ਬਣਾਏ। ਮੋਇਨ ਅਲੀ ਨੇ 36 ਰਨ ਬਣਾਏ। ਸੈਮ ਕੁਰਕਨ ਨੇ 15 ਗੇਂਦਾਂ ’ਤੇ 34 ਰਨ ਬਣਾਏ। ਉਥੇ ਹੀ ਦਿੱਲੀ ਵੱਲੋਂ ਅਨੁਭਵੀ ਸ਼ਿਖਰ ਧਵਨ ਨੇ 85 ਅਤੇ ਵਿਜੈ ਹਜ਼ਾਰੇ ਟਰਾਫੀ ਤੋਂ ਫਾਰਮ ’ਚ ਚੱਲ ਰਹੇ 72 ਦੀ ਪਾਰੀ ਖੇਡੀ। ਮਹਿੰਦਰ ਸਿੰਘ ਧੋਨੀ ਬੱਲੇਬਾਜ਼ੀ ’ਚ ਵੀ ਕੁਝ ਖ਼ਾਸ ਨਹੀਂ ਕਰ ਪਾਏ। 16ਵੇਂ ਓਵਰ ’ਚ ਸੁਰੇਸ਼ ਰੈਨਾ ਦੇ ਰਨ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕ੍ਰੀਜ਼ ’ਤੇ ਆਏ। ਉਹ ਸਿਰਫ ਉਨ੍ਹਾਂ ਨੇ ਦੋ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਊਟ ਹੋ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।