ਧੋਨੀ ਦੀ ਇਸ ਹੈਰਾਨ ਕਰਨ ਵਾਲੀ ਆਦਤ ਦਾ ਸਾਕਸ਼ੀ ਨੇ ਕੀਤਾ ਖ਼ੁਲਾਸਾ, ਕਿਹਾ...

Sunday, Nov 22, 2020 - 03:03 PM (IST)

ਧੋਨੀ ਦੀ ਇਸ ਹੈਰਾਨ ਕਰਨ ਵਾਲੀ ਆਦਤ ਦਾ ਸਾਕਸ਼ੀ ਨੇ ਕੀਤਾ ਖ਼ੁਲਾਸਾ, ਕਿਹਾ...

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਕੈਪਟਨ ਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਉਹ ਮੁਸ਼ਕਲ ਸਥਿਤੀ 'ਚ ਵੀ ਕ੍ਰੀਜ਼ 'ਤੇ ਸ਼ਾਂਤ ਰਹਿੰਦੇ ਹਨ। ਹਾਲਾਂਕਿ ਉਹ ਕਈ ਵਾਰ ਗ਼ੁੱਸੇ 'ਚ ਵੀ ਦਿਖਾਈ ਦਿੰਦੇ ਹਨ ਪਰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦਾ ਕਹਿਣਾ ਹੈ ਕਿ ਕਿਸੇ ਹੋਰ ਦਾ ਗ਼ੁੱਸਾ ਉਹ ਉਸ 'ਤੇ ਕੱਢਦੇ ਹਨ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਹਾਲ ਹੀ 'ਚ ਇਕ ਵੀਡੀਓ 'ਚ ਕੀਤਾ ਹੈ।

ਇਹ ਵੀ ਪੜ੍ਹੋ : ATP ਫ਼ਾਈਨਲਸ ਟਰਾਫ਼ੀ ਲਈ ਥਿਏਮ ਅਤੇ ਮੇਦਵੇਦੇਵ ਵਿਚਾਲੇ ਹੋਵੇਗਾ ਮੁਕਾਬਲਾ
PunjabKesari
ਬੀਤੇ ਦਿਨਾਂ ਸਾਕਸ਼ੀ ਧੋਨੀ ਦਾ ਜਨਮ ਦਿਨ ਸੀ। ਇਸ ਮੌਕੇ ਦਾ ਉਨ੍ਹਾਂ ਨੇ ਕਾਫ਼ੀ ਆਨੰਦ ਮਾਣਿਆ ਤੇ ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਤੋਂ ਵਧਾਈਆਂ ਵੀ ਮਿਲੀਆਂ। ਇਸ ਦੌਰਾਨ ਧੋਨੀ ਦੀ ਕਪਤਾਨੀ ਵਾਲੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਨੇ ਇਕ ਟਵਿੱਟਰ 'ਤੇ ਸਾਕਸ਼ੀ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਧੋਨੀ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਜਿਸ 'ਚ ਇਹ ਵੀ ਸ਼ਾਮਲ ਸੀ। ਸਾਕਸ਼ੀ ਨੇ ਕਿਹਾ, ਆਮ ਤੌਰ 'ਤੇ ਧੋਨੀ ਹਰ ਚੀਜ਼ 'ਚ ਸ਼ਾਂਤ ਕਰਦੇ ਹਨ, ਪਰ ਇਕ ਸਿਰਫ਼ ਉਹੀ ਹੈ ਜੋ ਕੈਪਟਨ ਕੂਲ ਨੂੰ ਭੜਕਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੈਂ ਹੀ ਧੋਨੀ ਨੂੰ ਭੜਕਾ ਜਾਂ ਪਰੇਸ਼ਾਨ ਕਰ ਸਕਦੀ ਹਾਂ ਕਿਉਂਕਿ ਉਸ ਦੇ ਸਭ ਤੋਂ ਜ਼ਿਆਦਾ ਕਰੀਬ ਮੈਂ ਹਾਂ। ਉਹ ਕਿਸੇ ਹੋਰ ਦਾ ਗ਼ੁੱਸਾ ਮੇਰੇ 'ਤੇ ਕੱਢਦੇ ਹਨ, ਪਰ ਮੈਨੂੰ ਇਸ 'ਤੇ ਕੋਈ ਫ਼ਰਕ ਨਹੀਂ ਪੈਂਦਾ।
 

ਇਹ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਪਤੀ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸਾਕਸ਼ੀ ਨੇ ਕਿਹਾ ਕਿ ਅਸੀਂ ਕ੍ਰਿਕਟ ਬਾਰੇ ਚਰਚਾ ਨਹੀਂ ਕਰਦੇ। ਇਹ ਉਨ੍ਹਾਂ ਦਾ ਪ੍ਰੋਫੈਸ਼ਨ ਹੈ ਅਤੇ ਉਹ ਪ੍ਰੋਫੈਸ਼ਨਲ ਹਨ। ਜੀਵਾ ਸਿਰਫ਼ ਧੋਨੀ ਦੀ ਹੀ ਸੁਣਦੀ ਹੈ। ਜੇਕਰ ਮੈਂ ਉਸ ਨੂੰ ਕੁਝ ਕਰਨ ਨੂੰ ਕਹਿੰਦੀ ਹਾਂ ਜਿਵੇਂ ਕਿ ਆਪਣਾ ਖਾਣਾ ਛੇਤੀ ਖ਼ਤਮ ਕਰੋ ਜਾਂ ਸਬਜ਼ੀ ਖਾਓ ਤਾਂ ਮੈਨੂੰ ਉਸ ਨੂੰ 10 ਵਾਰ ਕਹਿਣਾ ਪੈਂਦਾ ਹੈ। ਇੱਥੋਂ ਤਕ ਕਿ ਮਾਹੀ ਦੀ ਮੰਮੀ ਨੂੰ ਵੀ ਕਈ ਵਾਰ ਕਹਿਣਾ ਪੈਂਦਾ ਹੈ ਪਰ ਮਾਹੀ ਜੀਵਾ ਨੂੰ ਸਿਰਫ਼ ਇਕ ਵਾਰ ਕਹਿੰਦੇ ਹਨ ਅਤੇ ਉਹ ਤੁਰੰਤ ਮੰਨ ਜਾਂਦੀ ਹੈ। 
PunjabKesari
ਇਸ ਦੌਰਾਨ ਸਾਕਸ਼ੀ ਨੇ ਧੋਨੀ ਦੇ ਲੰਬੇ ਵਾਲਾਂ ਵਾਲੇ ਹੇਅਰ ਸਟਾਈਲ 'ਤੇ ਵੀ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਮੈਂ ਲੱਕੀ ਹਾਂ ਕਿ ਮੈਂ ਉਨ੍ਹਾਂ ਨੂੰ ਲੰਬੇ ਵਾਲਾਂ 'ਚ ਨਹੀਂ ਵੇਖਿਆ। ਜੇਕਰ ਮੈਂ ਉਨ੍ਹਾਂ ਨੂੰ ਉਦੋਂ ਮਿਲੀ ਹੁੰਦੀ ਤਾਂ ਮੈਂ ਉਨ੍ਹਾਂ 'ਤੇ ਧਿਆਨ ਵੀ ਨਹੀਂ ਦਿੰਦੀ। ਸੁੰਦਰਤਾ ਦੀ ਜਾਣਕਾਰੀ ਹੋਣੀ ਹੀ ਚਾਹੀਦੀ ਹੈ। ਇਹ ਜਾਨ (ਅਬ੍ਰਾਹਮ) 'ਤੇ ਸੂਟ ਕਰਦਾ ਹੈ ਪਰ ਲੰਬੇ ਵਾਲਾਂ ਨਾਲ ਮਾਹੀ ਅਤੇ ਉਸ ਉੱਪਰ ਇਹ ਓਰੇਂਜ ਕਲਰ ਚੰਗਾ ਨਹੀਂ ਲਗਦਾ ਸੀ।

 


author

Tarsem Singh

Content Editor

Related News