ਧੋਨੀ ਨੇ ਕਸ਼ਮੀਰ ''ਚ ਕ੍ਰਿਕਟ ਦੀ ਤਰੱਕੀ ਲਈ ਕੀਤਾ ਵੱਡਾ ਫੈਸਲਾ

08/09/2019 12:07:34 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਫੌਜ 'ਚ ਬਤੌਰ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਪ੍ਰਾਪਤ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਹੁਣ ਕਸ਼ਮੀਰ ਦੀ ਤਰੱਕੀ ਲਈ ਇਕ ਵੱਡਾ ਕਦਮ ਉਠਾਉਣ ਜਾ ਰਹੇ ਹਨ। ਇਹ ਧਾਕੜ ਕ੍ਰਿਕਟਰ ਜੰਮੂ-ਕਸ਼ਮੀਰ ਖੇਤਰ 'ਚ ਇਕ ਕ੍ਰਿਕਟ ਅਕੈਡਮੀ ਖੋਲਣਾ ਚਾਹੁੰਦੇ ਹਨ ਜਿਸ ਨਾਲ ਉੱਥੇ ਮੌਜੂਦ ਕ੍ਰਿਕਟ ਦੇ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਨੂੰ ਉਭਾਰਿਆ ਜਾ ਸਕੇ ਜੋ ਅੱਗੇ ਚਲ ਕੇ ਕ੍ਰਿਕਟ ਦੇ ਖੇਤਰ 'ਚ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। 
PunjabKesari
ਇਸ ਖਬਰ ਬਾਰੇ ਜਾਣਕਾਰੀ ਮੁਤਾਬਕ ਕਸ਼ਮੀਰ 'ਚ ਕ੍ਰਿਕਟ ਅਕੈਡਮੀ ਖੋਲਣ ਲਈ ਐੱਮ.ਐੱਸ. ਧੋਨੀ ਨੇ ਖੇਡ ਮੰਤਰਾਲਾ ਨੂੰ ਰਸਮੀ ਤੌਰ 'ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੰਤਰਾਲਾ ਨੂੰ ਇਹ ਵੀ ਕਿਹਾ ਹੈ ਕਿ ਜਦੋਂ ਕਸ਼ਮੀਰ 'ਚ ਹਾਲਾਤ ਆਮ ਹੋ ਜਾਣਗੇ, ਉਸ ਤੋਂ ਬਾਅਦ ਉਹ ਇਸ ਬਾਰੇ ਕਦਮ ਚੁੱਕਣ 'ਤੇ ਵਿਚਾਰ ਕਰਨਗੇ। ਧੋਨੀ ਉੱਥੇ ਹੁਨਰਮੰਦ ਨੌਜਵਾਨਾਂ ਨੂੰ ਫ੍ਰੀ 'ਚ ਕੋਚਿੰਗ ਦੀ ਵਿਵਸਥਾ ਕਰਨਗੇ। ਐੱਮ.ਐੱਸ. ਧੋਨੀ ਦੇ ਇਸ ਕਦਮ ਨਾਲ ਕਸ਼ਮੀਰ 'ਚ ਕ੍ਰਿਕਟ ਨੂੰ ਬਹੁਤ ਉਤਸ਼ਾਹਤ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਪਰਵੇਜ਼ ਰਸੂਲ ਜਿਹੇ ਕ੍ਰਿਕਟਰ ਭਾਰਤ ਲਈ ਕ੍ਰਿਕਟ ਖੇਡ ਚੁੱਕੇ ਹਨ।  ਜ਼ਿਕਰਯੋਗ ਹੈ ਕਿ ਐੱਮ.ਐੱਸ. ਧੋਨੀ ਟੀਮ ਇੰਡੀਆ ਦੇ ਨਾਲ ਵੈਸਟਇੰਡੀਜ਼ ਦੌਰੇ 'ਤੇ ਨਹੀਂ ਗਏ ਹਨ। ਉਹ ਟੀਮ ਅਤੇ ਪਰਿਵਾਰ ਤੋਂ ਦੂਰ ਭਾਰਤੀ ਫੌਜ ਦੇ ਨਾਲ ਜੁੜੇ ਹੋਏ ਹਨ ਅਤੇ 2 ਮਹੀਨੇ ਦੀ ਟ੍ਰੇਨਿੰਗ 'ਤੇ ਹਨ। ਭਾਰਤੀ ਫੌਜ 'ਚ ਆਨਰੇਰੀ ਲੈਫਟੀਨੈਂਟ ਕਰਨਲ ਦਾ ਰੈਂਕ ਹਾਸਲ ਕਰਨ ਵਾਲੇ ਧੋਨੀ ਇਸ ਸਮੇਂ ਫੌਜ ਦੀ 106 ਟੀ.ਏ. ਬਟਾਲੀਅਨ (ਪੇਰਾ) ਦੇ ਨਾਲ ਕਮਸ਼ੀਰ 'ਚ ਆਪਣੀ ਡਿਊਟੀ ਨਿਭਾ ਰਹੇ ਹਨ।


Tarsem Singh

Content Editor

Related News